Skip to content
Independent perspectives. Global stories.
BREAKING

ਐਲ. ਓ. ਸੀ . ਦੇ ਨਜ਼ਦੀਕ ਪਾਕਿਸਤਾਨ ਵਾਲੇ ਪਾਸਿਓਂ ਮਿਲੀ ਸੁਰੰਗ

Share this story

ਜੰਮੂ, 23 ਅਗਸਤ (ਪੀ. ਟੀ)- ਨਿਯੰਤਰਨ ਰੇਖਾ ਦੇ ਕਰੀਬ ਇਕ ਸੰਵੇਦਨਸ਼ੀਲ ਇਲਾਕੇ ‘ਚ ਅੱਜ ਜ਼ਮੀਨ ਦਾ ਇਕ ਹਿੱਸਾ ਥੱਲੇ ਧੱਸ ਗਿਆ, ਜਿਸ ਤੋਂ ਬਾਅਦ ਇਹ ਸ਼ੱਕ ਜ਼ਾਹਰ ਹੋ ਗਿਆ ਹੈ ਕਿ ਉਸ ਸਥਾਨ ‘ਤੇ ਸਰਹੱਦ ਪਾਰ ਤੋਂ ਸੁਰੰਗ ਸੀ। ਇਕ ਉੱਘੇ ਸੈਨਿਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ‘ਚ ਭਾਰਤੀ ਚੌਂਕੀ ਦੇ ਨਜ਼ਦੀਕ ਇਕ ਸਰਹੱਦ ਪਾਰ ਸੁਰੰਗ ਹੋਣ ਦੀ ਸ਼ੱਕ ਹੈ। ਸੈਨਾ ਨੇ ਮੌਕੇ ‘ਤੇ ਜਾਂਚ ਅਰੰਭ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ‘ਚ ਗਸ਼ਤ ਦੌਰਾਨ ਸੈਨਿਕਾਂ ਨੇ ਕੱਲ੍ਹ ਰਾਤ ਚਕਲਾ ਚੌਂਕੀ ਦੇ ਨਜ਼ਦੀਕ ਐਲ. ਓ. ਸੀ. ਕੋਲ ਜ਼ਮੀਨ ਧਸੀ ਹੋਈ ਪਾਈ। ਅਧਿਕਾਰੀ ਨੇ ਦੱਸਿਆ ਕਿ ਥੱਲੇ ਧਸਣ ਵਾਲਾ ਸਥਾਨ ਉਸ ਸਥਾਨ ਦੇ ਕਰੀਬ ਹੈ ਜਿੱਥੇ 22 ਜੁਲਾਈ ਨੂੰ ਅੱਤਵਾਦੀਆਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ‘ਚ ਇਕ ਅੱਤਵਾਦੀ ਦੀ ਮੌਤ ਵੀ ਹੋਈ ਸੀ।

WRITTEN BY