ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- 21 ਅਗਸਤ ਨੂੰ ਹੋਣ ਜਾ ਰਹੀ ਵਿਧਾਨ ਸਭਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਦੇ ਇੱਕ ਦਿਨ ਪਹਿਲਾ ਬੁੱਧਵਾਰ ਨੂੰ ਸਵੇਰੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਆਗੂਆਂ ਵਿੱਚ ਝੜੱਪ ਹੋ ਗਈ।ਜਿਸ ਵਿੱਚ ਦੋਵਾਂ ਧਿਰਾਂ ਦੇ ਤਿੰਨ ਲੋਕਾਂ ਦੇ ਮਾਮੂਲੀ ਤੌਰ ਤੇ ਜਖਮੀ ਹੋਣ ਦੀ ਖਬਰ ਹੈ।ਦੋਵੇ ਧਿਰਾਂ ਇੱਕ ਦੂਜੇ ਤੇ ਹਮਲਾ ਕਰਨ ਦੇ ਦੋਸ਼ ਲਗਾ ਰਹੀਆਂ ਹਨ ਜਦੋਂ ਕਿ ਪੁਲਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ। ‘ਆਪ’ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾਂਦੇ ਹੋਏ ਘੇਰ ਕੇ ਹੱਥੋ ਪਾਈ ਕਰਨ ਦੇ ਦੋਸ਼ ਲਗਾਏ ਹਨ,ਬਲਜਿੰਦਰ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਵੀ ਜਥੇਦਾਰ ਦਿਆਲ ਸਿੰਘ ਜੋ ਕਿ ਜਿਲੇ ਤੋ ਬਾਹਰਲੇ ਆਗੂ ਹਨ ਪਿੰਡ ਵਿੱਚ
ਗੱਡੀ ਲੈ ਕੇ ਘੁੰਮ ਰਹੇ ਸਨ ਜਿਸ ਦਾ ਉਨਾਂ ਨੇ ਵਿਰੋਧ ਕੀਤਾ।ਉਮੀਦਵਰ ਨੇ ਦੋਸ਼ਾਂ ਵਿੱਚ ਕਿਹਾ ਕਿ ਜਦੋ ਅਕਾਲੀ ਆਗੂ ਉਸ ਦੇ ਹਮਲਾ ਕਰਨ ਲੱਗੇ ਤਾਂ ਉਨਾਂ ਦਾ ਡਰਾਇਵਰ ਅੱਗੇ ਹੋ ਗਿਆਂ ਤੇ ਉਹ ਜਖਮੀ ਹੋ ਗਿਆ।ਜਿਸ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆ ਗਿਆ ਹੈ।‘ਆਪ’ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਸਥਾਨਕ ਤੇ ਜਿਲਾ ਪ੍ਰਸਾਸਨ ਨੇ ਉਸ ਦੀ ਕੋਈ ਗੱਲ ਹੀ ਨਹੀ ਸੁਣੀ ਜਿਸ ਕਰਕੇ ਉਸ ਦੀ ਪਾਰਟੀ ਦੇ ਆਗੂਆਂ ਨੂੰ ਸਾਰੀ ਗੱਲ ਦੱਸੀ ਹੈ ਤੇ ਉਹ ਹੁਣ ਚੋਣ ਕਮਿਸਨ ਨੂੰ ਵੀ ਮਿਲ ਰਹੇ ਹਨ।
ਉਧਰ ਮਾਮਲੇ ਨਾਲ ਸਬੰਧਿਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨਾਲ ਗੱਲ ਕੀਤੀ ਤਾਂ ਉਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਹੋਏ ਕਿਹਾ ਕਿ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਦੀ ਮਾਤਾ ਬਿਮਾਰ ਹੋਣ ਕਰਕੇ ਉਨਾਂ ਦੇ ਘਰ ਪਤਾ ਲੈ ਕੇ ਵਾਪਸ ਜਾਣ ਲੱਗੇ ਤਾਂ ਉਥੇ ਪ੍ਰੋ. ਬਲਜਿੰਦਰ ਕੌਰ ਦਾ ਪਿਤਾ ਦਰਸ਼ਨ ਸਿੰਘ ਆਪਣੇ ਸਮਰੱਥਕਾ ਨਾਲ ਸਰਪੰਚ ਦੇ ਘਰ ਅੱਗੇ ਆ ਗਿਆ ਤੇ ਗਲਤ ਸ਼ਬਦ ਬੋਲਣ ਲੱਗ ਗਏ ਉਨਾਂ ਦੇ ਸਮੱਥਰਕਾ ਨੇ ਸਾਡੇ ਕੁੱਝ ਲੋਕਾਂ ਨਾਲ ਹੱਥੋ ਪਾਈ ਕਰਕੇ ਸੱਟਾਂ ਮਾਰੀਆਂ ਹਨ।
ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਇਧਰ ਦੂਜੇ ਪਾਸੇ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਪੁਲਸ ਨੇ ਵੀ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਮਾਮਲੇ ਸਬੰਧੀ ਮਲਕੀਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਦੋਵਾਂ ਧਿਰਾ ਵਿੱਚ ਤੂੰ ਤੂੰ ਮੈਂ ਮੈਂ ਹੋਈ ਹੈ ਮਾਮਲੇ ਦੀ ਜਾਂਚ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ।
ਖਬਰ ਲਿਖੇ ਜਾਣ ਤੱਕ ਪੁਲਸ ਵੱਲੋ ਕੋਈ ਵੀ ਮਾਮਲਾ ਦਰਜ ਨਹੀ ਕੀਤੀ ਗਿਆ ਪਰ ਦੋਵੇ ਧਿਰਾਂ ਤੇ ਜਖਮੀ ਹਸਪਤਾਲ ਵਿੱਚੋ ਚਲੇ ਗਏ ਸਨ।



