Skip to content
Independent perspectives. Global stories.
BREAKING

ਆਰ.ਐਸ.ਐਸ. ਦੇ ਪ੍ਰਚਾਰਕ ਜੋਸ਼ੀ ਹੱਤਿਆ ਕੇਸ ’ਚ ਚਾਰਜਸ਼ੀਟ ਦਾਖ਼ਲ

Share this story

ਭੋਪਾਲ, 20 ਅਗਸਤ (ਪੀ. ਟੀ)- ਰਾਸ਼ਟਰੀ ਜਾਂਚ ਏਜੰਸੀ ਜੋ ਕਿ ਆਰ. ਐਸ. ਐਸ. ਦੇ ਪ੍ਰਚਾਰਕ ਸੁਨੀਲ ਜੋਸ਼ੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਅੱਜ ਇੱਥੇ ਸਥਾਨਕ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਰਾਸ਼ਟਰੀ ਜਾਂਚ ਏਜੰਸੀ ਨੇ ਇੱਥੇ ਵਿਸ਼ੇਸ਼ ਜੱਜ ਵੀ.ਕੇ. ਸਿੰਘ ਦੇ ਸਾਹਮਣੇ ਸਾਧਵੀ ਪ੍ਰਗਿਆ ਸਿੰਘ ਤੋਂ ਇਲਾਵਾ ਲੋਕੇਸ਼ ਸ਼ਰਮਾ, ਰਾਜੇਂਦਰ ਚੌਧਰੀ ਅਤੇ ਜਤਿੰਦਰ ਸ਼ਰਮਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ। ਜ਼ਿਕਰਯੋਗ ਹੈ ਕਿ ਕੁਝ ਮਤਭੇਦ ਪੈਦਾ ਹੋਣ ਕਾਰਨ ਲੋਕੇਸ਼ ਅਤੇ ਰਾਜੇਂਦਰ ਨੇ ਸਾਲ 2007 ‘ਚ ਜੋਸ਼ੀ ਨੂੰ ਗੋਲੀ ਮਾਰ ਦਿੱਤੀ ਸੀ।

WRITTEN BY