Skip to content
Independent perspectives. Global stories.
BREAKING

ਪੰਜਾਬ ਸਰਕਾਰ ਦੱਖਣੀ ਪੱਛਮੀ ਇਲਾਕੇ ’ਚ ਸੇਮ ਸਮੱਸਿਆ ਨੂੰ ਖਤਮ ਕਰਨ ਲਈ ਗੰਭੀਰ ਨਹੀਂ : ਜਾਖੜ

Share this story

ਜਲੰਧਰ, 17 ਅਗਸਤ (ਪੀ. ਟੀ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਨੇਤਾਵਾਂ ‘ਤੇ ਪੰਜਾਬ ਲਈ ਯੂ. ਪੀ. ਏ. ਸਰਕਾਰ ਦੌਰਾਨ ਕੇਂਦਰੀ ਗ੍ਰਾਂਟਾਂ ਨੂੰ ਰੋਕਣ ਦੇ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੁਆਰਾ ਜਾਰੀ ਫੰਡਾਂ ਨੂੰ ਪੰਜਾਬ ਸਰਕਾਰ ਕਦੇ ਵੀ ਸਮੇਂ ‘ਤੇ ਖਰਚ ਨਹੀਂ ਕਰ ਸਕੀ ਹੈ ਜਿਸ ਕਾਰਨ ਕਿਸਾਨਾਂ ਤੇ ਹੋਰ ਕੰਮਾਂ ਲਈ ਆਏ ਅਰਬਾਂ ਰੁਪਏ ਖੁਰਦ-ਬੁਰਦ ਹੋ ਗਏ ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਨੂੰ ਕਿਹਾ ਕਿ ਇਹ ਦੋਸ਼ ਲਗਾਉਣ ਤੋਂ ਪਹਿਲਾਂ ਤੱਥਾਂ ਦੀ ਛਾਣਬੀਣ ਕਰ ਲਿਆ ਕਰਨ, ਪੰਜਾਬ ਦੇ ਅਕਾਲੀ ਸਰਕਾਰ ‘ਤੇ ਕਿਸਾਨ ਤੇ ਵਪਾਰ ਵਿਰੋਧੀ ਹੋਣ ਦੇ ਦੋਸ਼ ਲਗਾਉਂਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ ‘ਚ ਸੇਮ ਸਮੱਸਿਆ ਦੂਰ ਕਰਨ ਲਈ 3 ਪ੍ਰਾਜੈਕਟਰ ਮਜਬੂਰ ਕੀਤੇ  ਗਏ ਸਨ ਜਿਸ ਤਹਿਤ ਮਾਰਚ

2014 ‘ਚ 100 ਕਰੋੜ ਦੀ ਪਹਿਲੀ ਗ੍ਰਾਂਟ ਵੀ ਪੰਜਾਬ  ਨੂੰ ਜਾਰੀ ਕਰ ਦਿੱਤੀ ਗਈ ਸੀ ਪਰ ਹੁਣ ਤਕ ਪੰਜਾਬ ‘ਚ ਇਸ ਕੰਮ ਲਈ ਟੈਂਡਰ ਵੀ ਨਹੀਂ ਮੰਗੇ ਗਏ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹਮੇਸ਼ਾ ਹੀ ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਪੰਜਾਬ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ ਪਰ ਸੱਚਾਈ ਇਸ ਦੇ ਉਲਟ ਹੈ, ਯੂ. ਪੀ. ਏ. ਸਰਕਾਰ ਨੇ ਤਾਂ ਚੋਣਾਂ ਦੀ ਘੋਸ਼ਣਾ ਹੋ ਜਾਣ ਤੋਂ ਬਾਅਦ ਹੀ ਪੰਜਾਬ ਦੀ ਬੇਹਤਰੀ ਲਈ 22 ਸੌ 46 ਕਰੋੜ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਜਿਸ ‘ਚ 1684 ਕਰੋੜ ਕੇਂਦਰੀ ਸਹਾਇਤਾ ਸੀ। ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਦਾ ਮਨਜ਼ੂਰੀ ਪੱਤਰ 19 ਮਾਰਚ 2014 ਨੂੰ ਜਾਰੀ ਕਰ  ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ‘ਚ ਜਦੋਂ ਤੋਂ ਐੱਨ. ਡੀ. ਏ. ਸਰਕਾਰ ਬਣੀ ਹੈ ਪੰਜਾਬ ਨੂੰ ਕੁਝ ਵੀ ਨਹੀਂ ਦਿਤਾ ਗਿਆ। ਬਾਦਲ ਤੇ ਸੁਖਬੀਰ ਵੀ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਦੇ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਖੁਦ ਦਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਸੇਮ ਨਾਲ ਪ੍ਰਭਾਵਿਤ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਸੰਗਤ ਦਰਸ਼ਨ ‘ਚ ਸਿਰਫ ਅਕਾਲੀ ਜਥੇਦਾਰਾਂ ਨੂੰ ਗ੍ਰਾਂਟਾਂ ਵੰਡੀਆਂ ਹਨ।

WRITTEN BY