Skip to content
Independent perspectives. Global stories.
BREAKING

ਜਨਾਰਦਨ ਰੈਡੀ ਦੀ 37.86 ਕਰੋੜ ਦੀ ਜਾਇਦਾਦ ਕੁਰਕ

Share this story

Page-1_15 ਨਵੀਂ ਦਿੱਲੀ, 17 ਅਗਸਤ (ਪੀ. ਟੀ)- ਕਰਨਾਟਕਾ ‘ਚ ਲੋਹ ਕੱਚੀ ਧਾਤ ਦੀ ਕਥਿਤ ਤੌਰ ‘ਤੇ ਗੈਰ ਕਾਨੂੰਨੀ ਢੰਗ ਨਾਲ ਖ਼ੁਦਾਈ ਕਰਨ ਦੇ ਮਾਮਲੇ ‘ਚ ਇੱਕ ਵਿਸ਼ੇਸ਼ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਸੂਬੇ ਦੇ ਸਾਬਕਾ ਮੰਤਰੀ ਅਤੇ ਖ਼ੁਦਾਈ ਕਾਰੋਬਾਰੀ ਜੀ. ਜਨਾਰਦਨ ਰੈਡੀ ਅਤੇ ਉਨ੍ਹਾਂ ਦੀ ਪਤਨੀ ਨਾਲ ਜੁੜੀ 37.86 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀਆਂ ਜਾਇਦਾਦਾਂ ਨੂੰ ਕੁਰਕ ਕਰ ਲਿਆ ਹੈ। ਰੈਡੀ ਪਤੀ ਪਤਨੀ ਦੀ ਜਿਨ੍ਹਾਂ ਜਾਇਦਾਦ ਨੂੰ ਕੁਰਕ ਕੀਤਾ ਗਿਆ ਹੈ ਉਨ੍ਹਾਂ ‘ਚ ਬੰਗਲੌਰ ਸਥਿਤ ਚਾਰ ਕਰੋੜ ਰੁਪਏ ਦਾ ਫਲੈਟ, ਬੈਲੱਾਰੀ ‘ਚ 14 ਲੱਖ ਰੁਪਏ ਦਾ ਮਕਾਨ, ਐਫ.ਡੀ. ਅਤੇ ਬੈਂਕ ਖਾਤਿਆਂ ‘ਚ ਜਮਾਂ ਨਕਦੀ ਸ਼ਾਮਲ ਹੈ। ਕੇਂਦਰੀ ਏਜੰਸੀ ਨੇ ਸਾਲ 2012 ‘ਚ ਕਰਨਾਟਕਾ ਦੇ ਸਾਬਕਾ ਮੰਤਰੀ ਰੈਡੀ ਅਤੇ ਦੂਸਰੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਜੀ ਲਕਸ਼ਮੀ ਅਰੁਣਾ ਦੇ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ।

WRITTEN BY