ਨਵੀਂ ਦਿੱਲੀ, 17 ਅਗਸਤ (ਪੀ. ਟੀ)- ਕੋਲਾ ਸੋਮਿਆਂ ਦੀ ਵਿਆਪਕ ਸਮੀਖਿਆ ਕਰਨ ਅਤੇ ਲਿੰਕੇਜ ਨੂੰ ਤਰਕਸੰਗਤ ਬਣਾਉਣ ਦੀ ਅਪਾਰ ਸੰਭਾਵਨਾ ਲੱਭਣ ਦੇ ਲਈ ਗਠਤ ਅੰਤਰ ਮੰਤਰਾਲੀ ਕਾਰਜਬਲ ਇਸ ਮਹੀਨੇ ਦੇ ਅੰਤ ਤੱਕ ਆਪਣੀ ਰਿਪੋਰਟ ਸੌਂਪ ਸਕਦਾ ਹੈ।ਇਕ ਅਧਿਕਾਰੀ ਨੇ ਕਿਹਾ ਕਿ ਅੰਤਰ-ਮੰਤਰਾਲੀ ਕਾਰਜਬਲ 31 ਅਗਸਤ, 2014 ਤੱਕ ਆਪਣੀ ਰਿਪੋਰਟ ਸੌਂਪ ਦੇਵੇਗਾ।ਉਸ ਨੇ ਕਿਹਾ ਕਿ ਕਾਰਜਬਲ ਦੀਆਂ ਸਿਫਾਰਸਾਂ ਨੂੰ ਨਵੰਬਰ ਦੇ ਅੰਤ ਤੱਕ ਲਾਗੂ ਕੀਤਾ ਜਾਵੇਗਾ।



