Skip to content
Independent perspectives. Global stories.
BREAKING

ਦਲਿਤ ਸਮਾਜ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ : ਬਾਘਾ

Share this story

ਜ¦ਧਰ, 17 ਅਗਸਤ (ਪੀ. ਟੀ)- ਮਨੁੱਖਤਾ ਦੇ ਨਾਇਕ ਅਤੇ ਭਾਰਤੀ ਸਵਿੰਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਦਲਿਤ ਸਮਾਜ ਨੂੰ  ਅੱਜ ਦੇ ਦਿਨ ਵੋਟ ਦਾ ਅਧਿਕਾਰ ਪ੍ਰਦਾਨ ਕੀਤਾ ਸੀ ਅਤੇ ਇਸ ਦਿਨ ਨੂੰ ਦਲਿਤ ਸਮਾਜ ਵਲੋਂ ਹਰ ਸਾਲ  ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ।  ਇਹ ਜਾਣਕਾਰੀ ਸ੍ਰੀ ਰਜੇਸ ਬਾਘਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ ਅੱਜ ਨਕੋਦਰ ਵਿਖੇ ਭਾਰਤੀ ਐਸ. ਸੀ, ਬੀ. ਸੀ ਤੇ ਜਨਰਲ ਸੈੱਲ ਵਲੋਂ ਕਰਵਾਏ ਗਏ ਅਧਿਕਾਰ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਦਿੱਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨੀ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ । ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਸਮਾਜ ਨੂੰ ਬਹੁਤ ਸਾਰੇ ਹੱਕ ਦਿਵਾਏ ਹਨ ਜਿੰਨਾਂ ਦੀ ਬਦੌਲਤ ਦਲਿਤ ਸਮਾਜ ਨੇ ਕੌਮੀ ਤੇ ਕੌਮਾਂਤਰੀ ਸਮਾਜ ਵਿਚ ਸਨਮਾਨ ਯੋਗ ਰੁਤਬਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ

ਸਾਹਿਬ ਭਾਰਤ ਦੇ ਸੰਵਿਧਾਨ ਨੂੰ ਰਚਣ ਵਾਲੇ, ਦਲਿਤਾਂ ਦੇ ਮਸੀਹਾ, ਭਾਰਤ ਦੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕਰਨ ਵਾਲੇ ਅਤੇ ਹਰੇਕ ਨਾਗਰਿਕ ਨੂੰ ਜੀਵਨ ਜਾਂਚ ਸਿਖਾਉਣ ਵਾਲੇ ਅਜਿਹੇ ਮਹਾਨ ਯੁੱਗ ਪੁਰਸ਼ ਸਨ ਜਿੰਨਾਂ ਦੀ ਤਪੱਸਿਆ ਅਤੇ ਤਿਆਗ ਦਾ ਮੁੱਲ ਮੋੜਿਆ ਨਹੀ ਜਾ ਸਕਦਾ। ਇਸ ਮੌਕੇ ਸ੍ਰੀ ਰਾਹੀ ਸਾਹਿਬ ਕੋ-ਕਨਵੀਨਰ ਐਸ ਸੀ, ਬੀ ਸੀ ਸੈੱਲ ਪੰਜਾਬ, ਸ੍ਰੀ ਅਵਤਾਰ ਸਿੰਘ ਸੀਕਰੀ, ਦਵਿੰਦਰ ਕਲੇਰ, ਰਜੀਵ ਲੱਕੀ, ਸਤਿੰਦਰ ਸੋਹਲ , ਬਲਵਿੰਦਰ ਮਾਲੜੀ , ਸਰਵਣ ਹੰਸ ,ਅਸੋਕ ਚੋਹਾਨ , ਸੋਨੂੰ ਸਹੋਤਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।    

WRITTEN BY