ਮੋਹਾਲੀ- 17 ਅਗਸਤ (ਪੀ. ਟੀ)- ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਅਧੀਨ ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਸਿੱਧੂ ਦੇ ਮਰਨ ਵਰਤ ਦਾ ਉ¤ਨਤੀਵਾਂ, ਸ਼੍ਰੀ ਵਿਪਨ ਲੋਟਾ ਦਾ ਅਠ੍ਹਾਰਵਾਂ, ਸ: ਲਖਬੀਰ ਬੋਹਾ ਦਾ ਬਾਹਰਵਾਂ ਅਤੇ ਸ: ਪਰਮਜੀਤ ਸਿੰਘ ਮਾਨ ਦਾ ਛੇਵਾਂ ਦਿਨ ਬੀਤ ਚੁੱਕਾ ਹੈ। ਅੱਜ ਸ: ਪਰਮਜੀਤ ਸਿੰਘ ਮਾਨ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਰਕੇ ਉਹ ਬੇਹੋਸ਼ ਹੋ ਗਏ ਅਤੇ ਸ: ਲਖਬੀਰ ਸਿੰਘ ਬੋਹਾ ਦੀ ਹਾਲਤ ਵੀ ਅਤਿ ਨਾਜ਼ੁਕ ਹੋ ਗਈ, ਜਿਸ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਤੇ ਹਸਪਤਾਲ ਦਾ ਸਾਰਾ ਸਟਾਫ ਅਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮਰਨ ਵਰਤ ਕੈਂਪ ਵਿੱਚ ਪਹੁੰਚ ਗਿਆ ਅਤੇ ਦੋਹਾਂ ਅਧਿਆਪਕਾਂ ਨੂੰ ਜ਼ਬਰੀ ਚੁੱਕ ਕੇ ਹਸਪਤਾਲ ਵਿਖੇ ਲਿਜਾਇਆ ਗਿਆ। ਇੱਥੇ ਦੱਸ ਦਿੱਤਾ ਜਾਵੇ ਕਿ ਪਰਮਜੀਤ ਸਿੰਘ ਮਾਨ ਸ਼ੂਗਰ
ਅਤੇ ਦਿਲ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਚੈ¤ਕ-ਅਪ ਦੌਰਾਨ ਡਾਕਟਰਾਂ ਨੇ ਦੱਸ ਦਿੱਤੀ ਸੀ ਕਿ ਜੇਕਰ ਪਰਮਜੀਤ ਸਿੰਘ ਮਾਨ ਦਾ ਮਰਨ ਵਰਤ ਖਤਮ ਨਾ ਕਰਵਾਇਆ ਗਿਆ ਤਾਂ ਕਿਸੇ ਵੀ ਸਮੇਂ ਕੋਈ ਅਨਹੋਣੀ ਘਟਨਾ ਵਾਪਰ ਸਕਦੀ ਹੈ, ਪਰ ਪਰਮਜੀਤ ਸਿੰਘ ਮਾਨ ਧੱਕੇ ਨਾਲ ਮਰਨ ਵਰਤ ਤੇ ਬੈਠਣ ਲਈ ਬਜ਼ਿਦ ਹਨ। ਦੂਸਰੇ ਪਾਸੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਸਿੱਧੂ, ਜਿਨ੍ਹਾਂ ਦੇ ਮਰਨ ਵਰਤ ਦੇ 29 ਦਿਨ ਬੀਤਣ ਕਰਕੇ ਹਾਲਤ ਚਿੰਤਾਜਨਕ ਬਣਦੀ ਜਾ ਰਹੀ ਹੈ, ਜਿਨ੍ਹਾਂ ਨੂੰ ਅੱਜ ਡਾਕਟਰ ਨੇ ਹਸਪਤਾਲ ਜਾਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਨੇ ਡਾਕਟਰ ਦੀ ਸਲਾਹ ਖਾਰਜ਼ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਮੁਤਾਬਕ 22 ਅਗਸਤ ਨੂੰ ਜ਼ਿਲ੍ਹਾਂ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਦੇ ਸਕੂਲਾਂ ਅਤੇ ਅਧਿਆਪਕਾਂ ਨੂੰ ਸਿੱ੍ਯਖਿਆ ਵਿਭਾਗ ਵਿੱਚ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਨਾ ਕੀਤਾ ਅਤੇ ਕਿਸੇ ਇੱਕ ਵੀ ਈ.ਟੀ.ਟੀ. ਅਧਿਆਪਕ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਦੇ ਮਾਹੌਲ ਵਿਗੜਨ ਦੇ ਆਸਾਰ ਹਨ, ਜਿਸਦੇ ਜ਼ਿੰਮੇਵਾਰ ਈ.ਟੀ.ਟੀ. ਅਧਿਆਪਕ ਨਾ ਹੋ ਕੇ ਪੰਜਾਬ ਸਰਕਾਰ ਹੋਵੇਗੀ।



