Skip to content
Independent perspectives. Global stories.
BREAKING

560 ਤੋਂ ਵੱਧ ਮਰੀਜਾਂ ਨੇ ਲਿਆ ਮੈਡੀਕਲ ਕੈਂਪ ਦਾ ਲਾਭ

Share this story

ਬਰਨਾਲਾ, 17 ਅਗਸਤ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੀ ਪ੍ਰਬੰਧਕ ਕਮੇਟੀ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ, ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਅਤੇ ਪ੍ਰੇਮ ਅੱਖਾਂ ਦਾ ਅਤੇ ਜਨਾਨਾ ਰੋਗਾਂ ਦਾ ਹਸਪਤਾਲ, ਨੇੜੇ ਛੱਜੂ ਰੋਸ਼ਨ ਦਾ ਕਾਰਖਾਨਾ ਬਰਨਾਲਾ ਨੇ ਆਪਸੀ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਹੰਡਿਆਇਆ ਵਿਖੇ ਇਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ, ਜਿਸ ਵਿੱਚ 560 ਤੋਂ ਵੱਧ ਮਰੀਜ਼ਾਂ ਦਾ ਚੈ¤ਕਅੱਪ ਕਰਕੇ ਦਵਾਈਆਂ ਅਤੇ ਐਨਕਾਂ ਮੁਫ਼ਤ ਵੰਡੀਆਂ ਗਈਆਂ। ਮੈਡੀਕਲ ਕੈਂਪ ਦਾ ਉਦਘਾਟਨ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਨੇ ਕੀਤਾ। ਕੈਂਪ ’ਚ ਡਾ. ਰੁਪੇਸ਼, ਸਿੰਗਲਾ ਅੱਖਾਂ ਦੇ ਮਾਹਿਰ, ਡਾ. ਦੀਪਕ ਬਾਂਸਲ ਹੱਡੀਆਂ ਅਤੇ ਜੋੜਾਂ ਦੇ ਮਾਹਿਰ, ਡਾ. ਪ੍ਰਸ਼ਾਂਤ ਐਮ.ਡੀ. ਮੈਡੀਸਨ ਅਤੇ ਡਾ. ਹਿਤੇਸ਼ ਗੋਇਲ ਦੰਦਾਂ ਦੇ ਮਾਹਿਰ ਡਾਕਟਰ ਨੇ ਵੱਖ-ਵੱਖ ਮਰੀਜ਼ਾਂ ਦਾ ਚੈਕਅਪ ਕੀਤਾ। ਲੋੜਵੰਦਾਂ ਦੇ ਲੈਂਜ ਵੀ ਪਾਏ ਗਏ। ਇਸ ਮੌਕੇ

ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਭੰਡਾਰੀ, ਜਵਾਹਰ ਲਾਲ ਮਹਿੰਦਰੂ ਅਤੇ ਰਾਜੇਸ਼ ਭੂਟਾਨੀ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨਾਜਮ ਸਿੰਘ ਐਮ.ਸੀ., ਪ੍ਰਿੰਸੀਪਲ ਜਗਵੰਤ ਸਿੰਘ, ਰਾਮਗੜੀਆ ਪਬਲਿਕ ਸਕੂਲ ਹੰਡਿਆਇਆ, ਨਗਰ ਕੌਂਸਲ ਹੰਡਿਆਇਆ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਰਾਣੀ ਕੌਰ ਐਮ.ਸੀ., ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਪਾਲ ਸਿੰਘ ਅਤੇ ਸਮੂਹ ਸਟਾਫ਼, ਪੈਰਾਮੈਡੀਕਲ ਸਟਾਫ਼, ਸ਼ਹੀਦ ਧਰਮਵੀਰ ਸਿੰਘ ਦੀ ਮਾਤਾ ਸ਼ਿਮਲਾ ਸਹਿਗਲ, ਸਰਕਾਰੀ ਪ੍ਰਾਇਮਰੀ ਸਕੂਲ ਦੇ ਸੈਂਟਰ ਹੈਡ ਟੀਚਰ ਲਛਮਣ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।

WRITTEN BY