Skip to content
Independent perspectives. Global stories.
BREAKING

ਗੁਰਦੁਆਰਾ ਗੁਰੁ ਕੀ ਢਾਬ ਦੇ ਮੈਨੇਜਰ ’ਤੇ ਦਾਨ ’ਚ ਮਿਲੇ ਏ.ਸੀ. ਦੇ ਬਿੱਲ ਖਾਤੇ ਵਿਚ ਪਾਕੇ ਗੋਲਕ ਚੋਰੀ ਦਾ ਦੋਸ਼?

Share this story

ਜੋਗਿੰਦਰ ਕਾਲੜਾ ਦੀ
ਵਿਸ਼ੇਸ਼ ਰਿਪੋਰਟ

Page-1_34 ਜੈਤੋ, 17 ਅਗਸਤ- ਇਥੋਂ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਪਾਤਸਾਹੀ ਦਸਵੀਂ ਗੁਰੁ ਕੀ ਢਾਬ ਵਿਖੇ  ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਨੇਜਰ ਉਪਰ ਦਾਨ ਵਿਚ ਆਏ ਏ.ਸੀ. ਦਾ ਬਿੱਲ ਕਥਿਤ ਤੌਰ ’ਤੇ ਗੁਰੁੂ ਘਰ ਦੇ ਖਾਤੇ ਵਿਚ ਪਾਕੇ ਕੇ ਗੋਲਕ ਚੋਰੀ ਦਾ ਗੰਭੀਰ ਦੋਸ਼ ਲਗ ਰਿਹਾ ਹੈ। ਸੰਗਤ ਵੱਲੋਂ ਇਸ ਮਾਮਲੇ ਨੂੰ ਦਾਨੀ ਸੱਜਣ ਦੀਆ ਧਾਰਮਿਕ ਭਾਵਨਾਂਵਾਂ ਨਾਲ ਨਾਲ ਖਿਲਵਾੜ ਵਜੋਂ ਦੇਖਿਆ ਜਾ ਰਿਹਾ ਹੈ। ਕਰੀਬ 15 ਹਜ਼ਾਰ ਰੁਪੈ ਮੁੱਲ ਦਾ ਇਹ ਏ.ਸੀ. ਇੱਕ ਸ਼ਰਧਾਲੂ ਨੇ ਗੁਪਤ ਰੂਪ ’ਚ ਗੁਰੁ ਘਰ ਲਈ ਦਾਨ ਦਿੱਤਾ ਸੀ। ਇਸ ਸਾਰੇ ਮਾਮਲੇ ਨੂੰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਸ਼ਰੋਮਣੀ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀ ਵੱਲੋਂ ਇਸ ਸਬੰਧੀ   ਦੋਸੀ ਮੈਨੇਜਰ ਖਿਲਾਫ ਕੋਈ ਕਰੜੀ ਕਾਰਵਾਈ

ਅਮਲ ਵਿਚ ਨਹੀਂ ਲਿਆਦੀ ਗਈ ਅਤੇ ਇਹ ਮੈਨੇਜਰ ਅੱਜ ਵੀ ਆਪਣੇ ਅਹੁਦੇ ’ਤੇ ਜਿਉਂ ਦਾ ਤਿਉਂ ਬਣਿਆਂ ਹੋਇਆ ਹੈ । ਇਸ ਮਾਮਲੇ ਦੀ ਚਰਚਾ ਸਾਰੇ ਇਲਾਕੇ ਵਿਚ ਜ਼ੋਰਾਂ ’ਤੇ ਹੈ। ਜਦ ਇਸ ਦੀ ਜਾਣਕਾਰੀ ਸਾਡੇ ਪੱਤਰਕਾਰ ਨੂੰ ਮਿਲੀ ਤਾਂ ਉਹਨਾਂ ਇਸ ਸਾਰੇ ਮਾਮਲੇ ਦੀ ਡੂਘਾਈ ਨਾਲ ਪੜਚੋਲ ਕੀਤੀ । ਮਿਲੀ ਜਾਣਕਾਰੀ ਅਨੁਸਾਰ ਬੀਤੇ ਸਾਲ ਗੁਰਦੁਆਰਾ ਗੁਰੁ ਕੀ ਢਾਬ ਪਾਤਸਾਹੀ ਦਸਵੀਂ ਨੂੰ ਲਗਭਗ 15700 ਰੁਪੈ ਦੇ ਕਰੀਬ ਦਾ ਇੱਕ ਏ. ਸੀ. ਦਾਨ ਵਿੱਚ ਮਿਲਿਆ ਸੀ, ਪਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਗਲਤ ਤਰੀਕੇ ਨਾਲ ਇਸ ਨੂੰ ਖਰੀਦ ਕੀਤਾ ਹੋਇਆ ਦਿਖਾ ਕੇ ਉਸ ਦਾ ਬਿਲ ਗੁਰੁ ਘਰ ਦੇ ਖਾਤਿਆ ਵਿਚ ਚੜ੍ਹਾਕੇ ਕਥਿਤ ਤੌਰ ’ਤੇ ਗੋਲਕ ਵਿਚੋਂ 15700 ਰੁਪੈ ਦਾ ਗਬਨ ਕਰ ਲਿਆ। ਜਦ ਇਸ ਮਾਮਲੇ ਦੀ ਚਰਚਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਸ਼੍ਰ.ਕੁਲਦੀਪ ਸਿੰਘ ਰੋਡੇ ਨੂੰ ਫਲਾਇੰਗ ਅਫਸਰ ਨਿਯੁਕਤ ਕਰ ਕੇ ਮਾਮਲੇ ਦੀ ਜਾਂਚ ਲਈ ਗੁਰਦੁਆਰਾ ਗੁਰੁ ਕੀ ਢਾਬ ਵਿਖੇ ਭੇਜਿਆ। ਫਲਾਇੰਗ ਅਫਸਰ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਜੋ ਰਿਪੋਰਟ ਭੇਜੀ ਗਈ ਉਸ ਵਿਚ ਮੈਨੇਜਰ ਦੀ ਗਲ੍ਹਤੀ ਫੜ੍ਹੀ ਗਈ ਅਤੇ ਰਸ਼ੀਦ ਨੰਬਰ 103 ਵਿਚ ਗੜਬੜੀ ਹੋਣ ਦੀ ਪੁਸ਼ਟੀ ਕੀਤੀ ਗਈ । ਸ੍ਰ ਕੁਲਦੀਪ ਸਿੰਘ ਵੱਲੋਂ ਇਹ ਸਾਰੀ ਰਿਪੋਰਟ ਮਿਤੀ 21/6/14 ਨੂੰ ਸਕੱਤਰ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਭੇਜ ਦਿੱਤੀ ਗਈ। ਸਕੱਤਰ ਮਨਜੀਤ ਸਿੰਘ ਵੱਲੋਂ ਸਾਰੇ ਰਿਪੋਰਟ ਨੂੰ ਵਾਚਣ ਦੇ ਬਾਅਦ ਗੁਰਦੁਆਰਾ ਗੁਰੁ ਕੀ ਢਾਬ ਦੇ ਮੈਨੇਜਰ ਨਾਇਬ ਸਿੰਘ ਅਤੇ  ਲੋਕਲ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰਨ ਲਈ ਮਤਾ ਨੰ.1573 ਮਿਤੀ 11/7/14 ਨੂੰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਭੇਜ ਦਿੱਤਾ ਗਿਆ ਸੀ ਪਰ ਅੱਜ ਤੱਕ ਉਸ ਤੇ ਕੋਈ ਵੀ ਕਾਰਵਾਈ ਨਹੀਂ ਹੋ ਸਕੀ।
ਇਸ ਸਾਰੇ ਮਾਮਲੇ ਸੰਬੰਧੀ ਜਦ ਜੈਤੋ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਸੁਖਦੇਵ ਸਿੰਘ ਬਾਠ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਅਤੇ ਲੋਕਲ ਕਮੇਟੀ ਨੇ ਅਜਿਹੇ ਕਿਸੇ ਵੀ ਮਾਮਲੇ ਬਾਰੇ ਮੇਰੇ ਨਾਲ ਰਾਬਤਾ ਕਾਇਮ ਨਹੀਂ ਕੀਤਾ ਅਤੇ ਉਹਨਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।
ਜਦ ਇਸ ਮਾਮਲੇ ਸੰਬੰਧੀ ਮੈਨੇਜਰ ਨਾਇਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਕੁਝ ਵੀ ਗਲ੍ਹਤ ਨਹੀਂ ਕੀਤਾ ਤੁਸ਼ੀਂ ਜੋ ਲਿਖਣਾ ਹੈ ਲਿਖ ਦੇਵੋ । ਇਸ ਤੋਂ ਬਾਅਦ ਜਦ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੇਮ ਸਿੰਘ ਨਾਲ ਮੋਬਾਇਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਗੁਰਦੁਆਰਾ ਸਾਹਿਬ ਵਿਚ ਏ.ਸੀ ਲੱਗੇ ਹਨ ਉਹ ਗੁਰਦੁਆਰਾ ਸਾਹਿਬ ਦੇ ਖਾਤੇ ਵਿਚੋਂ ਹੀ ਲੱਗੇ ਹਨ ਅਤੇ ਅੱਜ ਤੱਕ ਕਿਸੇ ਵੀ ਦਾਨੀ ਸੱਜਣ ਨੇ ਕੋਈ ਏ.ਸੀ. ਦਾਨ ਨਹੀ ਕੀਤਾ।

WRITTEN BY