Skip to content
Independent perspectives. Global stories.
BREAKING

ਸ਼ਬਦਾਂ ਦੀ ਠੇਸ

Share this story

image ਮਾਤਾ ਜਸਵੰਤ ਕੌਰ ਨੂੰ ਇਸ ਵਾਰ ਪੱਕੀ ਉਮੀਦ ਸੀ ਕਿ ਸਾਡੇ ਘਰ ਪੋਤਰਾ ਹੀ ਜਨਮ ਲਵੇਗਾ। ਮਾਂ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣ ਲਈ ਨੂੰਹ ਨੂੰ ਨਰਸਿੰਗ ਹੋਮ ਅਲਟਰਾਂ ਸਾਊਂਡ ਕਰਾਉਣ ਲਈ ਲੈ ਗਈ ਸੀ। ਉਪਰੰਤ ਅਲਟਰਾ ਸਾਊਂਡ ਨਰਸ ਨੇ ਪਟੇ ਵਿੱਚ ਪਲ ਰਹੀ ਭਰੂਣ (ਕੁੜੀ) ਬਾਰੇ ਸਭ ਕੁਝ ਦੱਸ ਦਿੱਤਾ ਸੀ। ਏਨਾ ਸੁਣਦਿਆਂ ਮਾਤਾ ਜੀ ਦਾ ਪਾਰਾ ਸੱਤਵੇਂ ਅਸਮਾਨ ਚੜ੍ਹ ਗਿਆ। ਉਹ ਆਪਣੀ ਨੂੰਹ ਨੂੰ ਖਰੀਆਂ ਖਰੀਆਂ ਸੁਣਾਉਣ ਲੱਗ ਪਈ। ਨੀ ਕੱਲਮੂਹੀਏ-ਕਲਜੋਗਣੇਂ ਬੱਸ-ਪੱਥਰ ਹੀ ਜੰਮਣੇ ਨੇ ਤੂੰ, ‘‘ਮੇਰੇ ਪੁੱਤ ਦੇ ਘਰ ਹਨੇਰ ਪਾ ਤਾ ਪੱਥਰ ਜੰਮ ਜੰਮ ਕੇ। ਤੂੰ ਸਾਡੀ ਵੰਸਾਂਵਲੀ ਅੱਗੇ ਨਹੀਂ ਤੋਰ ਸਕਦੀ। ਮਾਤਾ ਇਕੋ ਸਾਰੇ ਪਤਾ ਨਹੀਂ ਕਿੰਨੇ ਕੁ ਅਕਿਹ ਤੇ ਅਸਿਹ ਸ਼ਬਦ ਬੋਲ ਰਹੀ ਸੀ। ਡਰੀ ਤੇ ਸਹਿਮੀ ਨੂੰਹ ਨੇ ਮਾਂ ਨੂੰ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਇਸ ਵਿੱਚ ਮੇਰਾ ਕੀ ਕਸੂਰ ਹੈ। ਇਹ ਸਭ ਕੁਝ ਪ੍ਰਮਪਿਤਾ ਪ੍ਰਮਾਤਮਾ, ਅੱਲਾ, ਵਾਹਿਗੁਰੂ ਦੀ ਮਰਜ਼ੀ ਮੁਤਾਬਿਕ ਹੋ ਰਿਹਾ ਹੈ। ਨਾਲੇ ਮੁੰਡੇ ਕੁੜੀਆਂ ਵਿੱਚ ਕੀ ਅੰਤਰ ਹੈ। ਮਾਂ ਜੀ ਤੁਸੀਂ ਤੇ ਮੈਂ ਵੀ ਕਿਸੇ ਦੀਆਂ ਧੀਆਂ ਹਾਂ। ਮਾਤਾ ਨੇ ਅੱਖਾਂ ਲਾਲ ਕਰਕੇ ਕਿਹਾ ਕਿ ਜੇ ਤੂੰ ਸਾਡੇ ਘਰ ਵੱਸਣਾ ਚਾਹੁੰਦੀ ਹੈ। ਤੈਨੂੰ ਪੇਟ ਵਿੱਚ ਪਲ ਰਹੇ ਭਰੂਣ ਦੀ ਸਫਾਈ ਕਰਾਉਣੀ ਹੋਵੇਗੀ। ਸੱਸ ਮਾਂ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਨੂੰਹ ਦਾ ਸੀਨਾ ਵਲੂੰਧਰਿਆ ਗਿਆ। ਉਸ ਨੇ ਕਿਹਾ ਮਾਂ ਜੀ

ਮੈਂ ਜਿਗਰ ਦੇ ਟੁੱਕੜੇ ਨੂੰ ਕੁਖ ਵਿੱਚ ਕਤਲ ਨਹੀਂ ਕਰਾ ਸਕਦੀ। ਇਸਨੂੰ ਸਾਡੇ ਵਾਂਗ ਜੱਗ ਦੀ ਹਵਾ ਲੈਣ ਦਾ ਅਧਿਕਾਰ ਹੈ। ਮਾਂ ਜੀ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਤੇਰੀ ਨੂੰਹ ਬਣ ਕੇ ਇਸ ਘਰ ਵਿੱਚ ਨਹੀਂ ਆਉਂਦੀ ਤੇ ਨਾ ਹੀ ਮੇਰੇ ਪੇਟ ਵਿੱਚ ਇਹ ਨੰਨ੍ਹੀ ਬੱਚੀ ਪਲ ਰਹੀ ਹੁੰਦੀ। ਪਰੰਤੂ ਸੱਸ, ਸਹੁਰਾ ਤੇ ਪਤੀ ਦੇ ਹੁਕਮ ਅੱਗੇ ਨੂੰਹ ਨੂੰ ਝੁੱਕਣਾ ਪਿਆ। ਨਰਸਾਂ ਨੇ ਨੂੰਹ ਦੇ ਨੀਮ ਬੇਹੋਸ਼ੀ ਦਾ ਇਨਜੈਕਸ਼ਨ ਲਾ ਦਿੱਤਾ। ਦੋਚਿੱਤੀ ਹਾਲਤ ਵਿੱਚ ਮਾਤਾ ਹਸਪਤਾਲ ਦੇ ਗੇਟ ਅੱਗੇ ਆ ਖਲੋਤੀ। ਲਾਗੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਦੀ ਬਾਣੀ ਦਾ ਪ੍ਰਵਾਹ ਚਲ ਰਿਹਾ ਸੀ। ‘ਸੋਕਿਉ ਮੰਦਾਂ ਆਖੀਏ, ਜਿੰਤ ਜੰਮੈਂ ਰਾਜਾਨ’। ਇਹ ਸ਼ਬਦ ਜਦੋਂ ਮਾਤਾ ਦੇ ਕੰਨੀ ਪਏ ਤਾਂ ਉਸ ਦੀ ਆਤਮਾ ਜਾਗ ਪਈ।  ਮਾਂ ਭੱਜ ਕੇ ਨੂੰਹ ਕੋਲ ਚਲੀ ਗਈ। ਹੁੱਬਕੀ ਹੁੱਬਕੀ ਰੌਂਦੀ ਸੱਸ ਨੇ ਆਪਣੀ ਨੂੰਹ ਨੂੰ ਗਲੇ ਨਾਲ ਲਾ ਲਿਆ ਤੇ ਕਹਿਣ ਲੱਗੀ, ਧੀਏ ਬਾਬਾ ਨਾਨਕ ਦੀ ਬਾਣੀ ਦੇ ਸ਼ਬਦਾਂ ਦੀ ਠੇਸ ਲੱਗਣ ਨਾਲ ਮੇਰੀ ਅੰਤਰ ਆਤਮਾ ਤੇ ਜ਼ਮੀਰ ਜਾਗ ਪਈ, ਤੈ ਮੈਂ ਏਨਾ ਵੱਡਾ ਗੁਨਾਹ ਕਰਨ ਤੋਂ ਬਚ ਗਈ। ਮਾਂ ਨੇ ਨਰਸ ਨੂੰ ਸਾਫ ਸਾਫ ਕਹਿ ਦਿੱਤਾ ਕਿ ਮੈਂ ਇਹ ਗਰਭਪਾਤ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿਆਂਗੀ। ਗੁਰਬਾਣੀ ਦੇ ਅਮੋਲਕ ਸ਼ਬਦਾਂ ਦੀਠੇਸ ਨੇ ਦਾਦੀ ਹੱਥੋਂ ਕੁਖ ਵਿਚ ਪਲ ਰਹੀ ਮਾਸੂਮ ਪੋਤਰੀ ਨੂੰ ਕਤਲ ਹੋਣ ਤੋਂ ਬਚਾ ਲਿਆ ਸੀ।

WRITTEN BY