Skip to content
Independent perspectives. Global stories.
BREAKING

ਬਹੁਪੱਖੀ ਸਖਸ਼ੀਅਤ ਦਾ ਮਾਲਕ ਰਾਸ਼ਟਰੀ ਪੁਰਸ਼ਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ।

Share this story

ਗੁਰਵਿੰਦਰ ਸਿੰਘ ਚਹਿਲ
92561-00049
image ਕਈ ਲੋਕ ਆਪਣੇ ਕਿੱਤੇ ਪ੍ਰਤੀ ਇੰਨੇ ਸੁਹਿਰਦ ਹੁੰਦੇ ਹਨ ਕਿ ਉਹ ਆਪਣੀ ਡਿਊਟੀ ਨੂੰ ਨਿਭਾਉਣ ਲਈ ਨਹੀਂ ਸਗੋਂ ਫਰਜ਼ ਸਮਝਦੇ ਹੋਏ ਅਜਿਹਾ ਕਰਦੇ ਹਨ।ਅਜਿਹੀ ਹੀ ਸਖਸ਼ੀਅਤ ਦਾ ਮਾਲਕ ਹੈ 2012 ਦਾ ਰਾਸ਼ਟਰੀ ਪੁਰਸ਼ਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ।ਪਿੰਡ ਲਲਤੋਂ ਦੀ ਕਾਇਨਾਤ ਵਿੱਚ ਪਹਿਲੀ ਕਿਲਕਾਰੀ ਮਾਰਨ ਵਾਲੇ ਕਰਮਜੀਤ ਨੇ ਸਵ: ਮਾਤਾ ਹਰਬੰਸ ਕੌਰ ਤੇ ਪਿਤਾ ਦਲੀਪ ਸਿੰਘ ਦਾ ਨਾਂ ਪੂਰੇ ਦੇਸ਼ ਵਿੱਚ ਅਧਿਆਪਨ ਦੇ ਸਤਿਕਾਰਤ ਕਿੱਤੇ ਵਿੱਚ ਰਹਿ ਕੇ ਉਚਾ ਕੀਤਾ ਹੈ। ਉਹ ਸਰਕਾਰੀ ਹਾਈ ਸਕੂਲ ਖੇੜੀ ਝਮੇਲੀ ਵਿਖੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਹਰੇਕ ਖੇਤਰ ਵਿੱਚ ਪ੍ਰਪੱਕ ਕਰਨ ’ਚ ਘੰਟਿਆਂ ਬੱਧੀ ਰੁੱਝਾ ਰਹਿੰਦਾ ਹੈ।ਬੱਚਿਆਂ ਨੂੰ ਵਿਆਕਰਣ ਯਾਦ ਕਰਵਾਉਣ ਲਈ ਉਸ ਨੂੰ ਸੁਰਾਂ ਵਿੱਚ ਪਰੋਇਆ ਹੈ ਤਾਂ ਕਿ ਬੱਚੇ ਇਸ ਨੂੰ ਗਾ ਕੇ ਯਾਦ ਕਰ ਲੈਣ।ਉਸ ਨੂੰ ਬਾਲ ਮਨੋਵਿਗਿਆਨੀ ਕਹਿ ਦੇਣਾ ਕੋਈ ਅਤਿਕਥਨੀ ਨਹੀਂ ਹੈ ਕਿਉਂਕਿ ਉਸ ਨੂੰ ਬੱਚਿਆਂ ਨਾਲ ਬਹੁਤ ਲਗਾਓ ਹੈ ਤੇ ਉਹ ਚਾਹੁੰਦਾ ਹੈ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋਵੇ ਤੇ ਉਹ ਹਰ ਖੇਤਰ ਵਿੱਚ ਮਾਹਰ ਹੋਣ।ਉਸ ਦੁਆਰਾ ਬੱਚਿਆਂ ਨੂੰ ਦਿੱਤੀ ਜਾਂਦੀ ਪ੍ਰੇਰਣਾ ਸਦਕਾ ਹੀ ਬਹੁਤ ਸਾਰੇ ਬੱਚੇ ਰਾਸ਼ਟਰੀ ਪੱਧਰ ’ਤੇ ਸਾਹਿਤਕ ਸਰਗਰਮੀਆਂ ਵਿੱਚ ਨਾਮਣਾ ਖੱਟ ਚੁੱਕੇ ਹਨ।ਉਸ ਦੁਆਰਾ ਰਚਿਤ ਪਹਿਲੀ ਬਾਲ ਪੁਸਤਕ ‘ਛੱਡ ਕੇ ਸਕੂਲ ਮੈਨੂੰ ਆ’ ਨੂੰ 2005 ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਰਵੋਤਮ ਬਾਲ ਪੁਸਤਕ ਦਾ ਖਿਤਾਬ ਮਿਲ ਚੁੱਕਾ ਹੈ। ਉਸ ਦੇ ਪੜ੍ਹਾਉਣ ਦਾ ਤਰੀਕਾ ਵੱਖਰਾ ਹੈ ਕਿਉਂਕਿ ਉਹ ਹਰ ਇੱਕ ਬੱਚੇ ਦੀ ਸ਼ਮੂਲੀਅਤ ਚਾਹੁੰਦਾ ਹੈ ਤੇ ਉਸ ਨੂੰ ਸੁਰਾਂ ਵਿੱਚ ਪਰੋ ਲੈਂਦਾ ਹੈ ਤਾਂ ਕਿ ਬੱਚੇ ਉਦਾਸੀ ਨਾ ਮਹਿਸੂਸ ਕਰਨ।ਉਹ 2009 ਵਿੱਚ ਰਾਜ ਅਧਿਆਪਕ ਪੁਰਸ਼ਕਾਰ ਵੀ ਹਾਸਲ ਕਰ ਚੁੱਕਾ ਹੈ।

ਉਸ ਨੂੰ 2010 ਵਿੱਚ ਯੂਥ ਐਵਾਰਡ ਅਤੇ 2012 ਵਿੱਚ ‘ਨਿੱਕੀਆਂ ਕਰੂੰਬਲਾਂ’ ਪੁਰਸ਼ਕਾਰ ਵੀ ਮਿਲ ਚੁੱਕਾ ਹੈ। ਉਸ ਦੀ ਇੱਕ ਸੀ.ਡੀ. ‘ਆਓ ਪੰਜਾਬੀ ਸਿੱਖੀਏ’ ਬਹੁਤ ਹੀ ਮਸ਼ਹੂਰ ਹੋਈ ਜੋ ਕਿ ਬੱਚਿਆਂ ਨੂੰ ਨੱਚ-ਟੱਪ ਕੇ ਮੁਹਾਰਨੀ ਸਿਖਾਉਣ ਦੇ ਢੰਗ ਨੂੰ ਦੱਸਦੀ ਹੈ।ਜਿਸ ਨਾਲ ਬੱਚਿਆਂ ਵੱਲੋਂ ਐਕਟਿੰਗ ਕਰਕੇ ਉਹਨਾਂ ਦੀ ਇੱਕ ਹੋਰ ਪ੍ਰਤਿਭਾ ਨੂੰ ਨਿਖਾਰਿਆ ਗਿਆ ਹੈ। ਕਰਮਜੀਤ ਗੀਤ, ਸੰਗੀਤ, ਸਿੱਖਿਆ ਅਤੇ ਸਾਹਿਤ ਦੇ ਸੁਮੇਲ ਦਾ ਤੁਰਦਾ-ਫਿਰਦਾ ਮਸੀਹਾ ਹੈ।
ਕਰਮਜੀਤ ਨੇ ਧਾਰਮਿਕ,ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਗੀਤ ਵੀ ਗਾਏ ਗਏ ਹਨ।ਉਸਨੇ ਦੱਸਿਆ ਕਿ ਜਦੋਂ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਰਾਸ਼ਟਰੀ ਐਵਾਰਡ ਦਿੱਤਾ ਜਾ ਰਿਹਾ ਸੀ ਤਾਂ ਉਸ ਅੱਗੇ ਉਸ ਦੇ ਸਕੂਲ ਦੇ ਬੱਚੇ ਸੁਰਮਈ ਕਿਲਕਾਰੀਆਂ ਮਾਰ ਕੇ ਉਸਦਾ ਸਵਾਗਤ ਕਰਦੇ ਨਜਰ ਆ ਰਹੇ ਸਨ,ਉਹ ਉਹਨਾਂ ਬੱਚਿਆਂ ਦਾ ਅਤਿ ਧੰਨਵਾਦੀ ਹੈ ਜਿਨ੍ਹਾਂ ਦੀ ਬਦੌਲਤ ਸਦਕਾ ਉਹ ਅਜਿਹਾ ਮਾਣ ਪ੍ਰਾਪਤ ਕਰ ਸਕਿਆ ਹੈ।
ਅੱਜ ਦੇਸ਼ ਨੂੰ ਕਰਮਜੀਤ ਜਿਹੇ ਅਧਿਆਪਕਾਂ ਦੀ ਜਰੂਰਤ ਹੈ ਜੋ ਬੱਚਿਆਂ ਦੇ ਹਰ ਵਿਕਾਸ ਲਈ ਗੰਭਰਿਤਾ ਨਾਲ ਸੋਚਣ ਤੇ ਅਧਿਆਪਨ ਕਿੱਤੇ ਨੂੰ ਡਿਊਟੀ ਨਹੀਂ ਸਗੋਂ ਫਰਜ ਸਮਝ ਕੇ ਨਿਭਾਉਣ ਦੇ ਸਮਰੱਥ ਹੋਣ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਕਰਮਜੀਤ ਨੂੰ ਹੋਰ ਵੀ ਮਜਬੂਤ ਕਰੇ ਤਾਂ ਕਿ ਉਹ ਆਪਣੇ ਰਹਿੰਦੇ ਕਾਰਜ ਦ੍ਰਿੜਤਾ ਨਾਲ ਨੇਪਰੇ ਚਾੜ੍ਹ ਸਕੇ।

WRITTEN BY