ਦੇਸ਼ ਦੇ 68ਵੇਂ ਅਜ਼ਾਦੀ ਦਿਵਸ ’ਤੇ ਲਾਲ ਕਿਲ੍ਹੇ ਵਿਖੇ ਝੰਡਾ ਲਹਿਰਾਉਣਗੇ ਸ੍ਰੀ ਮੋਦੀ
ਨਵੀਂ ਦਿੱਲੀ, 14 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 68ਵੇਂ ਅਜ਼ਾਦੀ ਦਿਵਸ ਮੌਕੇ ਦੇਸ਼ ਨੂੰ ਵਿੱਤੀ ਮਿਸ਼ਨ ਤਹਿਤ ਤੋਹਫਾ ਦੇਣ ਜਾ ਰਹੇ ਹਨ। ਇਸ ਸਕੀਮ ਮੁਾਤਬਿਕ ਸਰਕਾਰ ਵੱਲੋਂ 28 ਜਾਂ 29 ਜੂਨ ਤੋਂ ਨਵੀਂ ਵਿੱਤੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਜਿਸ ਤਹਿਤ 15 ਕਰੋੜ ਗਰੀਬਾਂ ਨੂੰ ਬੈਂਕ ਖਾਤੇ ਪ੍ਰਧਾਨ ਕੀਤੇ ਜਾਣਗੇ। ਇਨ੍ਹਾਂ ਬੈਂਕ ਖਾਤਿਆਂ ਵਿੱਚ 5 ਹਜ਼ਾਰ ਦੇ ਓਵਰ ਡਰਾਫਟ ਦੀ ਸਹੂਲਤ ਅਤੇ 1 ਲੱਖ ਦਾ ਦੁਰਘਟਨਾ ਬੀਮਾ ਸ਼ਾਮਲ ਹੋਵੇਗਾ। ਇਸ ਨਵੀਂ ਸਕੀਮ ਤਹਿਤ ਯੂ ਪੀ ਏ ਵੱਲੋਂ ਇਹ ਮਹੱਤਵਪੂਰਨ ਸੁਧਾਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਲ ਸੀ। ਜਿਸ ਨੂੰ ਅੱਜ ਲਾਲ ਕਿਲ੍ਹੇ ਵਿਖੇ ਸ੍ਰੀ ਮੋਦੀ ਅੰਜਾਮ ਦੇਣਗੇ। ਦੇਸ਼ ਦੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਆਜ਼ਾਦੀ ਦਿਹਾੜੇ ‘ਤੇ ਇਤਿਹਾਸਕ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਵਾਲੇ
ਦੇਸ਼ ਦੇ 13ਵੇਂ ਅਤੇ ਗੈਰ ਕਾਂਗਰਸੀ 7ਵੇਂ ਪ੍ਰਧਾਨ ਮੰਤਰੀ ਹੋਣਗੇ। ਸ਼੍ਰੀ ਨਰਿੰਦਰ ਮੋਦੀ 68ਵੇਂ ਆਜ਼ਾਦੀ ਦਿਹਾੜੇ ‘ਤੇ ਸ਼ੁੱਕਰਵਾਰ ਨੂੰ ਰਾਸ਼ਟਰੀ ਤਿਰੰਗਾ ਲਹਿਰਾਉਣਗੇ ਅਤੇ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਨਗੇ।ਹੁਣ ਤੱਕ ਹੋਏ ਪ੍ਰਧਾਨ ਮੰਤਰੀਆਂ ਵਿਚੋਂ ਸਭ ਤੋਂ ਵਧ 17 ਵਾਰ ਪੰਡਤ ਜਵਾਹਲਾਲ ਨਹਿਰੂ ਨੂੰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਮਿਲਿਆ। ਸ਼੍ਰੀਮਤੀ ਇੰਦਰਾ ਗਾਂਧੀ ਨੇ 16 ਵਾਰ, ਡਾ. ਮਨਮੋਹਨ ਸਿੰਘ ਨੇ 10 ਵਾਰ, ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ 6 ਵਾਰ, ਰਾਜੀਵ ਗਾਂਧੀ ਅਤੇ ਸ਼੍ਰੀ ਪੀ. ਪੀ. ਵੀ. ਨਰਸਿਮਹਾ ਰਾਵ ਨੇ 5 ਵਾਰ ਲਾਲ ਕਿਲ੍ਹੇ ‘ਤੇ ਰਾਸ਼ਟਰੀ ਤਿਰੰਗਾ ਲਹਿਰਾਇਆ। ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਅਤੇ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ 2 ਵਾਰ ਜਦੋਂ ਕਿ ਸ਼੍ਰੀ ਚੌਧਰੀ ਚਰਨ ਸਿੰਘ, ਸ਼੍ਰੀ ਵੀ. ਪੀ. ਸਿੰਘ, ਸ਼੍ਰੀ ਐਚ. ਡੀ. ਦੇਵੇਗੌੜਾ ਅਤੇ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ ਇਕ-ਇਕ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ। ਸ਼੍ਰੀ ਚੰਦਰਸ਼ੇਖਰ ਅਜਿਹੇ ਪ੍ਰਧਾਨ ਮੰਤਰੀ ਸਨ, ਜਿਨਾਂ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਮਿਲਿਆ। ਉਹ 10 ਨਵੰਬਰ 1990 ਤੋਂ 21 ਜੂਨ 1991 ਤਕ ਹੀ ਪ੍ਰਧਾਨ ਮੰਤਰੀ ਰਹੇ ਸਨ।



