ਤਪਾ ਮੰਡੀ 14 ਅਗਸਤ (ਪੀ. ਟੀ)- ਪ੍ਰਾਈਵੇਟ ਮਿੰਨੀ ਬੱਸ ਮਾਲਕਾਂ ਅਤੇ ਸਕੂਲ ਵਿਦਿਆਰਥੀਆਂ ਵਿਚਕਾਰ ਵਿਵਾਦ ਖੜ•ਾ ਹੋਣ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਨੇ ਰੋਸ਼ ਧਰਨਾ ਦੇਕੇ ਬੱਸ ਮਾਲਕਾਂ ਖਿਲਾਫ ਨਾਅਰੇਬਾਜੀ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਰਮਨਦੀਪ ਕੋਰ,ਬਲਜੀਤ ਕੋਰ,ਸੰਦੀਪ ਕੋਰ, ਵੀਨਾ ਰਾਣੀ, ਕਰਮਜੀਤ ਕੋਰ, ਮਨਦੀਪ ਕੋਰ, ਜਗਸੀਰ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਗਦੀਪ ਸਿੰਘ, ਸੋਹਣ ਸਿੰਘ, ਗੁਰਜੀਤ ਸਿੰਘ, ਬਲਵੰਤ ਸਿੰਘ ਆਦਿ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਬੱਸ ਮਾਲਕਾਂ ਨੇ ਰਸਤਿਆਂ ‘ਚ ਬੱਸਾਂ ਰੋਕਕੇ ਟਿਕਟਾਂ ਦੀ ਚੈਕਿੰਗ ਕੀਤੀ,ਜੋ ਗੈਰਕਾਨੂੰਨੀ ਹੈ ਕਿਉਂਕਿ ਰਾਸਤੇ ‘ਚ ਬੱਸ ਰੋਕਣ ਕਾਰਨ ਕਿਸੇ ਵੀ ਸਵਾਰੀ ਜਾਂ ਸਕੂਲ ਵਿਦਿਆਰਥੀ ਦਾ ਕਿਸੇ ਸਮਾਜ ਵਿਰੋਧੀ ਅਨਸ਼ਰ ਵੱਲੋਂ ਜਾਨੀ-ਮਾਲੀ ਨੁਕਸਾਨ ਕੀਤਾ ਜਾ ਸਕਦਾ ਹੈ,ਜਦੋਂ ਵਿਦਿਆਰਥੀਆਂ ਨੇ ਇਸ
ਗੈਰਕਾਨੂੰਨੀ ਕਾਰਵਾਈ ਦਾ ਵਿਰੋਧ ਕੀਤਾ ਤਾਂ ਵਿਦਿਆਰਥੀਆਂ ਦੇ ਕਹਿਣ ਅਨੁਸਾਰ ਬੱਸ ਮਾਲਕਾਂ ਦੇ ਇੱਕ ਵਿਦਿਆਰਥਣ ਦੇ ਭਰਾ ਨੂੰ ਬੁਰਾ ਭਲਾ ਕਿਹਾ ਅਤੇ ਕੁੱਟਮਾਰ ਕੀਤੀ। ਜਿਸ ਕਾਰਨ ਉਨ•ਾਂ ਮਾਪਿਆਂ ਸਮੇਤ ਬੱਸ ਮਾਲਕਾਂ ਖਿਲਾਫ ਰੋਸ ਪ੍ਰਦਰਸਨ ਕਰਕੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਬੱਸ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਅੱਗੇ ਤੋਂ ਸਫਰ ਕਰਨ ਲਈ 5 ਰੁਪੈ ਦੀ ਨਿਰਧਾਰਿਤ ਟਿਕਟ ਨਹੀਂ ਲੈਣਗੇ। ਮਿੰਨੀ ਬੱਸ ਅਪ੍ਰੇਟਰਜ ਯੂਨੀਅਨ ਦੇ ਪ੍ਰਧਾਨ ਮੱਲ ਸਿੰਘ ਦਾ ਕਹਿਣਾ ਹੈ ਕਿ ਉਨ•ਾਂ ਰਾਸਤੇ ‘ਚ ਕੋਈ ਗੈਰਕਾਨੂੰਨੀ ਤੋਰ ‘ਤੇ ਬੱਸ ਨਹੀਂ ਰੋਕੀ ਗਈ ਅਤੇ ਨਾ ਹੀ ਬੁਰਾ ਭਲਾ ਕਿਹਾ ਬਲਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਵਿਦਿਆਰਥੀਆਂ ਦੇ ਸਕੇ ਸੰਬੰਧੀ ਬੱਸ ਪਿਛੇ ਮੋਟਰਸਾਇਕਲ ਲਾਕੇ ਧਮਕੀਆਂ ਦੇ ਰਹੇ ਹਨ ਜਿਸ ਸੰਬੰਧੀ ਪੁਲਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਟਿਕਟਾਂ ਨਾ ਕਟਾਉਣ ਦੀ ਦਿੱਤੀ ਧਮਕੀ ਬਾਰੇ ਬੱਸ ਅਪ੍ਰੇਟਰਜ ਯੂਨੀਅਨ ਦਾ ਕਹਿਣਾ ਹੈ ਕਿ ਅਗਰ ਉਹ ਟਿਕਟ ਨਹੀਂ ਕਟਾਉਣਗੇ ਤਾਂ ਉਹ ਇਸ ਰੂਟ ‘ਤੇ ਬੱਸਾਂ ਨਹੀਂ ਚਲਾਉਣਗੇ। ਥਾਣਾ ਮੁੱਖੀ ਮਲਕੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਦਿਆਰਥਣ ਦੇ ਭਰਾ ਗਗਨ ਖਾਂ ਪੁੱਤਰ ਬਹਾਦੁਰ ਖਾਂ ਵਾਸੀ ਤਾਜੋਕੇ ਦੇ ਬਿਆਨਾਂ ‘ਤੇ ਹਰਲੀਨ ਉਰਫ ਚੰਨੀ ਪੁੱਤਰ ਸਤਵੰਤ ਸਿੰਘ ਵਾਸੀ ਉਗੋਕੇ,ਬੀਰਬਲ ਸਿੰਘ ਪੁੱਤਰ ਮਿਠੂ ਸਿੰਘ ਵਾਸੀ ਢਿਲਵਾਂ,ਅੰਮ੍ਰਿਤਪਾਲ ਸਿੰਘ ਪੁੱਤਰ ਬਾਵਾ ਸਿੰਘ ਸਮੇਤ ਪੰਜ ਜਣਿਆਂ ‘ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



