Skip to content
Independent perspectives. Global stories.
BREAKING

ਰਾਮ ਸੇਤੂ ਨੂੰ ਕਿਸੇ ਵੀ ਹਾਲਤ ’ਚ ਨਹੀਂ ਤੋੜਿਆ ਜਾਵੇਗਾ : ਕੇਂਦਰ

Share this story

Page-1_07 ਨਵੀਂ ਦਿੱਲੀ, 14 ਅਗਸਤ (ਪੀ. ਟੀ)- ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਸੇਤੂ ਸਮੁੰਦਰਮ ਦੇ ਮੁੱਦੇ ‘ਤੇ ਅੱਜ ਪੁਰਜ਼ੋਰ ਸ਼ਬਦਾਂ ‘ਚ ਐਲਾਨ ਕੀਤਾ ਕਿ ਕਿਸੇ ਵੀ ਹਾਲਤ ‘ਚ ਰਾਮ ਸੇਤੂ ਨੂੰ ਤੋੜਿਆ ਨਹੀਂ ਜਾਵੇਗਾ। ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਕਿਹਾ ਕਿ ਉਹ ਕਿਸੇ ਵੀ ਹਾਲਤ ‘ਚ ਰਾਮ ਸੇਤੂ ਨੂੰ ਨਹੀਂ ਤੋੜਨਗੇ। ਰਾਮ ਸੇਤੂ ਨੂੰ ਬਚਾ ਕੇ ਦੇਸ਼ ਹਿਤ ‘ਚ ਪ੍ਰਾਜੈਕਟ ਹੋ ਸਕਦਾ ਹੈ ਤਾਂ ਉਹ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ ਅਤੇ ਇਸ ਲਈ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਗੇ।

WRITTEN BY