Skip to content
Independent perspectives. Global stories.
BREAKING

ਜੱਜਾਂ ਦੀ ਨਿਯੁਕਤੀ ਲਈ ਕਮਿਸ਼ਨ ਬਾਰੇ ਬਿਲ ’ਤੇ ਸੰਸਦ ਦੀ ਮੋਹਰ-ਰਾਜ ਸਭਾ ਨੇ ਵੀ ਕੀਤਾ ਪਾਸ

Share this story

Page-1_16 ਨਵੀਂ ਦਿੱਲੀ, 14 ਅਗਸਤ (ਪੀ. ਟੀ)- ਅੱਜ ਸੰਸਦ ਨੇ ਸੰਵਿਧਾਨਕ ਸੋਧ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ 20 ਸਾਲ ਪੁਰਾਣੀ ਕਾਲਜੀਅਮ ਪ੍ਰਣਾਲੀ ਜਿਸ ਦੀ ਤਿੱਖੀ ਅਲੋਚਨਾ ਹੋ ਰਹੀ ਸੀ ਦੀ ਥਾਂ ਜੱਜਾਂ ਦੀਆਂ ਨਿਯੁਕਤੀਆਂ ਲਈ ਕਮਿਸ਼ਨ ਦੀ ਸਥਾਪਨਾ ਕੀਤੀ ਜਾ ਸਕੇਗੀ। ਅੱਜ ਰਾਜ ਸਭਾ ਨੇ ਇਸ ਸੰਵਿਧਾਨਕ ਸੋਧ ਬਿੱਲ ਨੂੰ 179 ਵੋਟਾਂ ਨਾਲ ਪਾਸ ਕਰ ਦਿੱਤਾ ਅਤੇ ਪ੍ਰਸਿੱਧ ਵਕੀਲ ਰਾਮ ਜੇਠ ਮਲਾਨੀ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਲੋਕ ਸਭਾ ਨੇ ਇਹ ਬਿੱਲ ਕੱਲ੍ਹ ਪਾਸ ਕਰ ਦਿੱਤਾ ਸੀ। ਇਹ ਬਿੱਲ ਕੌਮੀ ਨਿਆਇਕ ਨਿਯੁਕਤੀਆਂ ਕਮਿਸ਼ਨ ਦਾ ਰਾਹ ਪੱਧਰਾ ਕਰੇਗਾ ਜਿਹੜਾ ਸੁਪਰੀਮ ਕੋਰਟ ਅਤੇ 24 ਹਾਈ ਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਕਰੇਗਾ। ਇਹ ਬਿੱਲ 50 ਫ਼ੀਸਦੀ ਸੂਬਾ ਵਿਧਾਨ ਸਭਾਵਾਂ ਵੱਲੋਂ ਪੁਸ਼ਟੀ ਕੀਤੇ ਜਾਣ

ਪਿੱਛੋਂ ਅਮਲ ਵਿਚ ਆਵੇਗਾ। ਇਸ ਪ੍ਰਕਿਰਿਆ ਨੂੰ 8 ਮਹੀਨੇ ਲੱਗਣਗੇ। ਪੁਸ਼ਟੀ ਪਿੱਛੋਂ ਰਾਸ਼ਟਰਪਤੀ ਦੀ ਮੋਹਰ ਲਈ ਸਰਕਾਰ ਇਸ ਨੂੰ ਉਨ੍ਹਾਂ ਕੋਲ ਭੇਜੇਗੀ। ਇਹ ਬਿੱਲ ਪਾਸ ਹੋਣ ਨਾਲ ਜੱਜਾਂ ਦੀ ਚੋਣ ਬਾਰੇ ਕਾਲਜੀਅਮ ਪ੍ਰਣਾਲੀ ਆਉਣ ਵਾਲੇ ਮਹੀਨਿਆਂ ਦੌਰਾਨ ਬਦਲ ਜਾਵੇਗੀ।

WRITTEN BY