ਨਵੀਂ ਦਿੱਲੀ, 13 ਅਗਸਤ (ਪੀ.ਟੀ.)- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਬਸਪਾ ਨਾਲ ਗਠਬੰਧਨ ਦੇ ਸੰਕੇਤ ਦਿੱਤੇ ਹਨ। ਮੁਲਾਇਮ ਨੇ ਅੱਜ ਕਿਹਾ ਕਿ ਜੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਸਪਾ ਅਤੇ ਬਸਪਾ ਵਿਚਕਾਰ ਵਿਚੋਲਗੀ ਕਰਨ ਤਾਂ ਮਾਇਆਵਤੀ ਨਾਲ ਹੱਥ ਮਿਲਾਉਣ ‘ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਗੌਰਤਲਬ ਹੈ ਕਿ ਲਾਲੂ ਪ੍ਰਸਾਦ ਯਾਦਵ ਨੇ ਬੀਤੇ ਸ਼ਨਿੱਚਰਵਾਰ ਨੂੰ ਬਿਹਾਰ ‘ਚ ਰਾਜਦ ਅਤੇ ਜੇ.ਡੀ.ਯੂ. ਦੀ ਤਰਜ ‘ਤੇ ਉੱਤਰ ਪ੍ਰਦੇਸ਼ ‘ਚ ਮਾਇਆਵਤੀ ਅਤੇ ਮੁਲਾਇਮ ਨੂੰ ਵੀ ਹੱਥ ਮਿਲਾ ਕੇ ਭਾਜਪਾ ਦੇ ਖਿਲਾਫ ਲੜਨ ਦੀ ਅਪੀਲ ਕੀਤੀ ਸੀ, ਹਾਲਾਂਕਿ ਉਸ ਸਮੇਂ ਦੋਵੇਂ ਦਲਾਂ ਨੇ ਲਾਲੂ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਲਾਲੂ ਵਿਚੋਲਗੀ ਕਰਨ ਤਾਂ ਮਾਇਆਵਤੀ ਨਾਲ ਹੱਥ ਮਿਲਾਉਣ ਲਈ ਤਿਆਰ-ਮੁਲਾਇਮ



