Skip to content
Independent perspectives. Global stories.
BREAKING

ਆਜ਼ਾਦੀ ਦਿਹਾੜੇ ਮੌਕੇ ਬਰਨਾਲਾ ਨੂੰ ਐਲਾਨਿਆ ਜਾਵੇਗਾ ਤੰਬਾਕੂ ਦੇ ਧੂੰਏ ਤੋਂ ਮੁਕਤ ਜ਼ਿਲ੍ਹਾ : ਸਿੱਧੂ

Share this story

‘‘ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ’- ਡੀ.ਸੀ.

Page-1_19 ਬਰਨਾਲਾ, 14 ਅਗਸਤ- ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਬਰਨਾਲਾ ਨੂੰ ਤੰਬਾਕੂ ਦੇ ਧੂੰਏ ਤੋਂ ਮੁਕਤ ਜ਼ਿਲ੍ਹਾ ਐਲਾਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ‘ਸਿਗਰਟ ਤੇ ਹੋਰ ਤੰਬਾਕੂ ਪਦਾਰਥ ਐਕਟ-2003’ ਅਧੀਨ 15 ਅਗਸਤ ਨੂੰ ਸਵਤੰਤਰਤਾ ਦਿਵਸ ਮੌਕੇ ਇਹ ਅਹਿਮ ਐਲਾਨ ਰਸਮੀ ਤੌਰ ’ਤੇ ਕੀਤਾ ਜਾਵੇਗਾ। ਇਹ ਜਾਣਕਾਰੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਅੱਜ ਇੱਥੇ ਦਿੱਤੀ। ਸ. ਸਿੱਧੂ ਨੇ ਦੱਸਿਆ ਕਿ ਜ਼ਿਲ•ਾ ਬਰਨਾਲਾ ਨੂੰ ਤੰਬਾਕੂ ਦੇ ਧੂੰਏ ਤੋਂ ਮੁਕਤ ਜ਼ਿਲ•ਾ ਹੋਣ ਦਾ ਐਲਾਨ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਸਮੁੱਚੇ ਪ੍ਰਸ਼ਾਸ਼ਨ, ਜ਼ਿਲ•ੇ ਦੇ ਵਸਨੀਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਆਦਿ ਦੇ ਵੱਡਮੁੱਲੇ ਸਹਿਯੋਗ ਸਦਕਾ ਲਗਾਤਾਰ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਸਨ ਅਤੇ ਅੱਜ ਇਨ•ਾਂ ਕੋਸ਼ਿਸ਼ਾਂ

ਨੂੰ ਬੂਰ ਪੈ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਸਿਗਰਟ ਤੇ ਹੋਰ ਤੰਬਾਕੂ ਪਦਾਰਥ ਐਕਟ-2003’ ਦੀ ਪਾਲਣਾ ਸਬੰਧੀ ਪੀ.ਜੀ.ਆਈ. ਚੰਡੀਗੜ• ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਜ਼ਿਲ•ੇ ਅੰਦਰ ਜਨਤਕ ਥਾਵਾਂ ’ਤੇ ਤੰਬਾਕੂ ਪਦਾਰਥਾਂ, ਸਿਗਰਟ ਤੇ ਬੀੜੀ ਆਦਿ ਦੀ ਵਰਤੋਂ ’ਤੇ ਰੋਕ ਲਾਉਣ ਲਈ ਜ਼ਿਲ•ਾ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਕਾਰਜਾਂ ਆਦਿ ਬਾਰੇ ਇੱਕ ਵਿਸ਼ੇਸ਼ ਅਧਿਐਨ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਇਸ ਟੀਮ ਵੱਲੋਂ ਕੀਤੇ ਗਏ ਵਿਸਥਾਰਤ ਅਧਿਐਨ ਦੇ ਆਧਾਰ ’ਤੇ ਪੀ.ਜੀ.ਆਈ. ਵੱਲੋਂ ਦਿੱਤੀ ਗਈ ਰਿਪੋਰਟ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ•ਾ ਬਰਨਾਲਾ ਨੂੰ ਤੰਬਾਕੂ ਧੂੰਆਂ ਰਹਿਤ ਐਲਾਨਿਆ ਜਾ ਰਿਹਾ ਹੈ। ਉਨ•ਾਂ ਨੇ ਸਮੁਚੇ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲ•ੇ ਦੇ ਵਸਨੀਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਨ•ਾਂ ਦਾ ਸਹਿਯੋਗ ਭਵਿੱਖ ’ਚ ਵੀ ਇਸੇ ਤਰ•ਾਂ ਮਿਲਦਾ ਰਹੇਗਾ।  ਸ. ਸਿੱਧੂ ਨੇ ਦੱਸਿਆ ਕਿ ਉਂਜ ਭਾਵੇਂ ਸਾਡੇ ਦੇਸ਼ ’ਚ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਕੋਈ ਰੋਕ ਨਹੀਂ ਹੈ ਪਰੰਤੂ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮਗਰੋਂ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ (ਪੈਸਿਵ ਸਮੋਕਰਜ) ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਅਤੇ ਤੰਬਾਕੂ ਪਦਾਰਥ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੇ ਹੱਥ ’ਚ ਪੁੱਜਣ ਤੋਂ ਰੋਕਣ ਲਈ ‘ਕੋਟਪਾ’ ਐਕਟ ਲਾਗੂ ਕੀਤਾ ਗਿਆ ਸੀ।
ਇਸ ਐਕਟ ਦੀਆਂ ਧਾਰਾਵਾਂ ਦੇ ਅਨੁਸਾਰ ਜਨਤਕ ਥਾਵਾਂ ’ਤੇ ਬੀੜੀ, ਸਿਗਰਟ ਤੇ ਤੰਬਾਕੂ ਦੀਆਂ ਵਸਤਾਂ ਦੇ ਸੇਵਨ ਦੀ ਮਨਾਹੀ ਹੈ ਅਤੇ ਇਸ ਦੀਆਂ ਧਾਰਵਾਂ 4, 5 ਤੇ 6 ਤੇ 6 ਏ ਦੀ ਉ¦ਘਣਾ ਕਰਨਾ ਇੱਕ ਅਪਰਾਧ ਹੈ, ਜਿਸ ਲਈ ਚਲਾਨ ਕੱਟਕੇ ਜੁਰਮਾਨਾ ਵਸੂਲਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘‘ਜ਼ਿਲ•ੇ ਦਾ ਤੰਬਾਕੂ ਦੇ ਧੂੰਏ ਤੋਂ ਮੁਕਤ ਜ਼ਿਲ•ਾ ਬਨਣ ਨਾਲ ਸਾਡੀ ਸਾਰਿਆਂ ਦੀ ਸਮੁੱਚੇ ਤੌਰ ’ਤੇ ਹੋਰ ਵੀ ਵਧੇਰੇ ਹੋ ਗਈ ਹੈ ਕਿ ਅਸੀਂ ਸਾਰੇ ਮਿਲਕੇ ਇਸ ਨੂੰ ਤੰਬਾਕੂ ਧੂੰਆਂ ਮੁਕਤ ਜ਼ਿਲ•ਾ ਕਾਇਮ ਰੱਖੀਏ।’’ ਉਨ•ਾਂ ਦੱਸਿਆ ਕਿ ਦੇਸ਼ ’ਚ ਹਰ ਰੋਜ 2200 ਲੋਕ ਤੰਬਾਕੂ ਕਾਰਨ ਮਰਦੇ ਹਨ ਤੇ ਕੈਂਸਰ ਦੇ ਮਰੀਜਾਂ ’ਚ 40 ਫੀਸਦੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਹਨ, ਇਸ ਲਈ ਤੰਬਾਕੂ ਤੋਂ ਬਚਣਾ ਬੇਹੱਦ ਜਰੂਰੀ ਹੋ ਜਾਂਦਾ ਹੈ। ਇਸ ਮੌਕੇ ਉਨ•ਾਂ ਦੇ ਨਾਲ ਸਿਵਲ ਸਰਜਨ ਡਾ. ਰੇਨੂ, ਸਹਾਇਕ ਸਿਵਲ ਸਰਜਨ ਡਾ. ਗਿਆਨ ਚੰਦ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਹਿੰਦਰ ਸਿੰਘ ਵੀ ਹਾਜ਼ਰ ਸਨ।   

WRITTEN BY