ਧੂਰੀ 22 ਜੁਲਾਈ (ਹਰਜੀਤ ਸਿੰਘ ਹਸਨਪੁਰੀ)-ਅੱਜ ਸ਼ਹਿਰ ਇੰਡਸਟਰੀਅਲ ਚੈਂਬਰ ਵੱਲੋਂ ਬਿਜਲੀ ਫੀਡਰ 2 ਨੂੰ ਬਿਜਲੀ ਫੀਡਰ 1 ਵਿੱਚ ਤਬਦੀਲ ਕਰਨ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡਸਟਰੀਅਲ ਚੈਂਬਰ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਹਿਲਾਂ ਤਾਂ ਬਿੱਜਲੀ ਬੋਰਡ ਦੇ ਵਧੀਕ ਇੰਜੀਨੀਅਰ ਦਲਜੀਤ ਸਿੰਘ ਸਿੱਧੂ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਤੇ ਬਾਅਦ ਦੇ ਵਿੱਚ ਮਾਲੇਰ-ਕੋਟਲਾ ਬਾਈਪਾਸ ‘ਤੇ ਧਰਨਾ ਲਗਾ ਕੇ ਸੰਗਰੂਰ-ਮਾਲੇਰ ਕੋਟਲਾ ਮੁੱਖ ਮਾਰਗ ‘ਤੇ ਚੱਕਾ ਜਾਮ ਕੀਤਾ। ਇਸ ਦੌਰਾਨ ਸੰਗਰੂਰ ਇੰਡਸਟਰੀਅਲ ਚੈਂਬਰ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਧੰਨੋਵਾਲਿਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਲੀ ਫੀਡਰ 2 ਨੂੰ ਬਿਜਲੀ ਫੀਡਰ 1 ਵਿੱਚ ਤਬਦੀਲ ਨਹੀਂ ਕੀਤਾ ਜਾਣ ਦੇਵੇਗਾ। ਫੀਡਰ 2 ਦੇ ਪੈਸੇ ਇੰਡਸਟਰੀਅਲ ਚੈਂਬਰ ਵੱਲੋਂ ਅਦਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਨੂੰ ਜਲਦ ਹੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਵਿਭਾਗ ਦੇ ਇੰਜ. ਕੇ. ਡੀ. ਚੌਧਰੀ ਸੀ. ਐਮ. ਡੀ (ਪੀ.ਐਸ.ਪੀ.ਸੀ.ਐਲ) ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਦੌਰਾਨ ਅਮ੍ਰਿਤ ਗਰਗ ਸਕੱਤਰ, ਰਾਜਨ ਕੁਮਾਰ, ਨਰੇਸ਼ ਕੌਸ਼ਲ, ਸੰਜੀਵ ਗੋਇਲ ਤੇ ਹੋਰ ਵੀ ਹਾਜ਼ਿਰ ਸਨ।
ਇੰਡਸਟਰੀਅਲ ਚੈਂਬਰ ਵੱਲੋਂ ਬਿਜਲੀ ਬੋਰਡ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ



