ਮਾਨਸਾ, 22 ਜੁਲਾਈ (ਜਸਪਾਲ ਹੀਰੇਵਾਲਾ) ਜਿਲਾ ਪੁਲਿਸ ਵੱਲੋ ਮਾਨਸਾ ਦੇ ਪਿੰਡ ਦੇ ਬੱਸ ਅੱਡਾ ਧਲੇਵਾਂ ਵਿੱਚ ਛੁਪੇ ਨਜਾਇਜ ਅਸਲਾ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਜਿੱਥੇ ਦਰੱਖਤਾਂ ਦਾ ਕਾਫੀ ਝੁੰਡ ਹੈ, ਜੋ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਵਿੱਚ ਬੈਠੇ 5 ਡਕੈਤਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਕੀਤਾ ਹੈ।
ਪੁਲਿਸ ਵਿਭਾਗ ਤੋ ਮਿਲੀ ਜਾਂਣਕਾਰੀ ਅਨੂੰਸਾਰ ਸੀ.ਆਈ.ਏ. ਸਟਾਫ ਮਾਨਸਾ ਨੂੰ ਗੁਪਤ ਇਤਲਾਹ ਮਿਲੀ ਕਿ ਕੁੱਝ ਅਣਪਛਾਤੇ ਵਿਆਤੀ ਪਿੰਡ ਧਲੇਵਾਂ ਦੇ ਝੁੰਡ ਵਿੱਚ ਨਜਾਇਜ ਅਸਲਾ ਸਮੇਤ ਲਸਕੇ ਬੈਠੇ ਹਨ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਪੁਲਿਸ ਪਾਰਟੀ ਵੱਲੋਂ ਮੌਕਾ ਪਰ ਰੇਡ ਕਰਕੇ ਘੇਰਾ ਪਾ ਕੇ ਉਕਤ ਵਿਆਕਤੀਆਂ ਨਿਰਮਲ ਸਿੰਘ, ਕਰਮਜੀਤ ਸਿੰਘ ਵਾਸੀਆਨ ਸਮਾਓ, ਸੁਦਾਗਰ ਸਿੰਘ ਵਾਸੀ ਧਿੰਗੜ ਹਾਲ ਬੁਢਲਾਡਾ, ਸੋਨੂੰ ਵਾਸੀ ਭਿਰਡਾਣ ਥਾਣਾ ਫਤਿਹਾਬਾਦ ਅਤੇ ਸੰਦੀਪ ਸਿੰਘ ਵਾਸੀ ਗੰਦਾ ਥਾਣਾ ਰਤੀਆ (ਹਰਿਆਣਾ) ਨੂੰ ਮੌਕਾ ਪਰ ਕਾਬੂ ਕੀਤਾ ਗਿਆ। ਕਥਿੱਤ ਦੋਸ਼ੀ ਸੋਨੂੰ ਪਾਸੋਂ ਇੱਕ 32 ਬੋਰ ਪਿਸਟਲ ਦੇਸੀ ਸਮੇਤ 2 ਕਾਰਤੂਸ ਜਿੰਦਾ, ਸੰਦੀਪ ਸਿੰਘ ਪਾਸੋਂ ਇੱਕ 9 ਐਮ.ਐਮ. ਪਿਸਟਲ ਦੇਸੀ ਸਮੇਤ 6 ਕਾਰਤੂਸ ਜਿੰਦਾ, ਨਿਰਮਲ ਸਿੰਘ ਪਾਸੋ ਇੱਕ ਕਾਪਾ ਲੋਹਾ, ਕਰਮਜੀਤ ਸਿੰਘ ਖਾਲੀ ਹੱਥ ਅਤੇ ਸੁਦਾਗਰ ਸਿੰਘ ਪਾਸੋਂ ਇੱਕ ਕਿਰਚ, ਬਰਾਮਦ ਹੋਏ ਨੂੰ ਮੋਕੇ ਪਰ ਕਾਬੂ ਕੀਤਾ ਗਿਆ। ਕਥਿੱਤ ਦੋਸ਼ੀ ਸੁਦਾਗਰ ਸਿੰਘ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਪਹਿਲਾਂ ਵੀ ਵਾਰਦਾਤਾਂ ਕਰ ਚੁੱਕੇ ਹਨ। ਉਹਨਾਂ ਨੇ ਪੁੱਛਗਿੱਛ ਪਰ ਦੱਸਿਆ ਕਿ ਉਹਨਾਂ ਨੇ ਮਿਤੀ 14-06-2013 ਨੂੰ ਡਾ: ਛੱਜੂ ਰਾਮ ਵਾਸੀ ਵਾਰਡ ਨੰਬਰ 10 ਬੁਢਲਾਡਾ ਜਿਸਨੇ ਆਪਣਾ ਹਸਪਤਾਲ ਖੋਲਿਆ ਹੋਇਆ ਹੈ, ਦੇ ਘਰ ਖੋਹ ਕੀਤੀ ਸੀ ਤੇ ਸੁਦਾਗਰ ਸਿੰਘ ਦੀ ਡਾ: ਛੱਜੂ ਰਾਮ ਦੇ ਕਮਪਾਊਡਰ(ਸਹਾਇਕ) ਨਾਲ ਪਹਿਲਾਂ ਤੋਂ ਹੀ ਜਾਣ-ਪਹਿਚਾਣ ਸੀ ਅਤੇ ਉਹ ਕੰਮਪਾਊਡਰ (ਸਹਾਇਕ) ਨੂੰ ਚਾਹ ਪਿਲਾਉਣ ਦਾ ਬਹਾਨਾ ਲਗਾ ਕੇ ਬਾਹਰ ਲੈ ਗਿਆ। ਮੌਕਾ ਪਾਉਂਦੇ ਹੀ ਉਸਦੇ ਨਾਲ ਦੇ ਸਾਥੀਆਂ ਸੰਦੀਪ ਸਿੰਘ ਅਤੇ ਸੋਨੂੰ ਸਿੰਘ ਜਿਹਨਾ ਪਾਸ ਇੱਕ ਪਿਸਤੌਲ ਅਤੇ ਚਾਕੂ ਸੀ, ਵੱਲੋਂ ਡਾ: ਛੱਜੂ ਰਾਮ ਦੀ ਗੈਰਹਾਜ਼ਰੀ ਵਿੱਚ ਉਸਦੇ ਕਲੀਨਿਕ/ਘਰ ਵਿੱਚ ਦਾਖਲ ਹੋ ਕੇ ਡਾਕਟਰ ਦੇ ਘਰਵਾਲੀ ਰਾਜਕੁਮਾਰੀ ਦੇ ਮੱਥੇ ਪਰ ਪਿਸਤੌਲ ਲਗਾ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸਦੀ ਸੋਨੇ ਦੀ ਛਾਂਪ ਅਤੇ ਕਰੀਬ 20,000/-ਰੁਪਏ ਦੀ ਨਗਦੀ ਖੋਹ ਕੇ ਭੱਜ ਗਏ ਸਨ। ਜਿਸਤੇ ਡਾਕਟਰ ਦੀ ਘਰਵਾਲੀ ਰਾਜਕੁਮਾਰੀ ਦੇ ਬਿਆਨ ਪਰ ਮੁਕੱਦਮਾ ਨੰਬਰ 58 ਮਿਤੀ 14-06-2013 ਨੂੰ ਅਸਲਾ ਐਕਟ ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਹੋਇਆ ਸੀ। ਜੋ ਹੁਣ ਭੀਖੀ ਵਿਖੇ ਕਿਸੇ ਬੈਂਕ ਦਾ ਏ.ਟੀ.ਐਮ. ਤੋੜਨ ਦੀ ਤਿਆਰੀ ਕਰ ਰਹੇ ਸਨ। ਇਹਨਾਂ ਸਾਰੇ ਕਥਿੱਤ ਦੋਸ਼ੀਆਂ ਨੂੰ ਪੁਲਿਸ ਵੱਲੋ ਫੌਰੀ ਕਾਰਵਾਈ ਕਰਦੇ ਹੋਏ ਕਾਬੂ ਕਰਕੇ ਇਹਨਾਂ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਰੋਕਿਆ ਗਿਆ ਹੈ। ਜਿਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ , ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 47/2013 ਅ/ਧ 399,402 ਹਿੰ:ਦੰ: 25 ਅਸਲਾ ਐਕਟ ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ। ਅਤੇ ਅੱਗੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਸਤੋ ਹੋਰ ਅਹਿਮ ਸੁਰਾਗ ਮਿਲਣ ਦੇ ਅਸਾਰ ਹਨ।



