ਨਵੀ ਦਿੱਲੀ 8 ਅਗਸਤ (ਪੀ. ਟੀ)‘‘ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਰੂਕਸ਼ੇਤਰ ਤੋ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਭਜਨ ਸਿੰਘ ਨੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰਿਆ ਤੇ ਇੱਕ ਵਾਰੀ ਫਿਰ ਸੁਪਰੀਮ ਕੋਰਟ ਵਿੱਚ ਹਰਿਆਣਾ ਕਮੇਟੀ ਨੂੰ ਹਰਿਆਣਾ ਵਿਚਲੇ ਗੁਰੂਦੁਆਰਿਆ ਦਾ ਪ੍ਰਬੰਧ ਸੋਪਣ ਦੀ ਬਜਾਏ ਸੁਪਰੀਮ ਕੋਰਟ ਵਿੱਚ ਜਾ ਕੇ ਜਿਹੜਾ ਪੰਥਕ ਮਰਿਆਦਾ ਤੇ ਪਰੰਪਰਾਵਾਂ ਦਾ ਹਨਨ ਕੀਤਾ ਹੈ ਉਸ ਨੂੰ ਲੈ ਕੇ ਪੰਥਕ ਹਲਕਿਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਬਾਦਲ ਪਰਿਵਾਰ ਨੂੰ ਇਸ ਬੱਜਰ ਗਲਤੀ ਲਈ ਕਦੇ ਵੀ ਮੁਆਫ ਨਹੀ ਕਰਨਗੀਆ।’’ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਰਦਿਆ ਕਿਹਾ ਕਿ ਸ਼੍ਰੋਮਣੀ
ਕਮੇਟੀ ਦੀਆ 2011 ਵਿੱਚ ਹੋਈਆ ਚੋਣਾਂ ਨੂੰ ਜੇਕਰ ਗੁਰਦੁਆਰਾ ਐਕਟ ਮੁਤਾਬਕ ਕਰਵਾਇਆ ਜਾਂਦਾ ਤਾਂ ਸਹਿਜਧਾਰੀਆ ਨੂੰ ਸੁਪਰੀਮ ਕੋਰਟ ਵਿੱਚ ਜਾਣ ਦਾ ਕਦੇ ਵੀ ਮੌਕਾ ਨਾ ਮਿਲਦਾ। ਉਹਨਾਂ ਕਿਹਾ ਕਿ ਬਾਦਲ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੀਆ ਵਾਂਗਾ ਸੁਪਰੀਮ ਕੋਰਟ ਵਿੱਚ ਫੜਾਈਆ ਤੇ ਹੁਣ ਹਰਿਆਣਾ ਕਮੇਟੀ ਨੂੰ ਹਰਿਆਣੇ ਦੇ ਗੁਰੂਦੁਆਰਿਆ ਦਾ ਪ੍ਰਬੰਧ ਦੇਣ ਦੀ ਬਜਾਏ ਇੱਕ ਵਾਰੀ ਫਿਰ ਸਿੱਖ ਪੰਥ ਦੀ ਗਿਰੇਬਾਨ ਸੁਪਰੀਮ ਕੋਰਟ ਦੇ ਹਵਾਲੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਬਨਣ ਨਾਲ ਕੋਈ ਪਹਾੜ ਨਹੀ ਡਿੱਗ ਪੈਣ ਲੱਗਾ ਸਗੋ ਸਿੱਖਾਂ ਦੀ ਹਰਿਆਣੇ ਵਿੱਚ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸਥਿਤੀ ਹੋਰ ਮਜਬੂਤ ਹੋਵੇਗੀ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਬਾਦਲ ਐੰਡ ਪਾਰਟੀ ਹਰਿਆਣੇ ਕਮੇਟੀ ਨਾਲ ਦੀ ਗੱਲਬਾਤ ਕਰਕੇ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੋਪਣ ਦੀਆ ਬਾਂਤਾ ਰਿਹਾ ਹੈ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੱਤਾ ਦੀ ਦੁਰਵਰਤੋ ਕਰਕੇ ਪੰਥਕ ਸਿਧਾਤਾਂ ਨਾਲ ਖਿਲਵਾੜ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਬਾਦਲ ਦਲੀਆ ਬਦਨੀਤੀ ਤੇ ਇਸ਼ੇ ਵਿਸ਼ਰਾਮ ਨਹੀ ਲੱਗਾ ਸਗੋ ਤੀਸਰੇ ਪਾਸੇ ਸੁਪਰੀਮ ਕੋਰਟ ਵਿੱਚ ਜਾ ਕੇ ਹਰਿਆਣਾ ਕਮੇਟੀ ਨੂੰ ਭੰਗ ਕਰਾਉਣ ਲਈ ਕੇਸ ਦਾਇਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਕੌਂਮ ਤੇ ਕਿੰਨਾ ਮੰਦਭਾਗਾ ਸਮਾਂ ਆ ਚੁੱਕਾ ਹੈ ਕਿ ਅੱਜ ਬਾਦਲਕੇ ਆਪਣੇ ਸੁਆਰਥ ਲਈ ਸਿੱਖੀ ਦੇ ਬੂਟੇ ਨੂੰ ਛਾਂਗ ਰਹੇ ਹਨ।



