Skip to content
Independent perspectives. Global stories.
BREAKING

ਜੋ ਜਥੇਦਾਰ ਸਿਰਸੇ ਵਾਲੇ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ, ਹੁਣ ਉਹ ਬਾਦਲਾਂ ਵਿਰੁੱਧ ਸਿੱਖ ਰਵਾਇਤਾ ਅਨੁਸਾਰ ਕਾਰਵਾਈ ਕਿਉਂ ਨਹੀਂ ਕਰਦੇ : ਮਾਨ

Share this story

index  ਅੰਮ੍ਰਿਤਸਰ, 8 ਅਗਸਤ (ਪੀ. ਟੀ)- ‘‘ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲੰਮਾਂ ਸਮਾਂ ਪਹਿਲਾ ਸਿੱਖ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਸਿੱਖ ਵਿਰੋਧੀ ਅਮਲ ਕਰਨ ਵਾਲੇ ਡੇਰਾ ਸਿਰਸੇ ਵਾਲੇ ਸਾਧ ਨਾਲ ਕੋਈ ਸੰਪਰਕ ਨਾ ਰੱਖਣ ਅਤੇ ਉਸ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ । ਜਦੋ ਹੁਣ ਪੰਜਾਬ ਦੀ ਬਾਦਲ ਸਰਕਾਰ ਨੇ ਸਿਰਸੇ ਵਾਲੇ ਵਿਰੁੱਧ ਭੁਗਤੇ ਗਵਾਹਾਂ ਨੂੰ ਮੁਕਰਾਕੇ ਅਤੇ ਉਸ ਵਿਰੁੱਧ 295 ਧਾਰਾ ਅਧੀਨ ਚੱਲ ਰਹੇ ਕੇਸ ਨੂੰ ਵਾਪਿਸ ਲੈਕੇ ਸੁਪਰੀਮ ਕੋਰਟ ਵਿਚੋਂ ਇਸ ਅਤਿ ਗੰਭੀਰ ਕੇਸ ਨੂੰ ਰੱਦ ਕਰਵਾ ਦਿੱਤਾ ਹੈ, ਤਾਂ ਜਥੇਦਾਰ ਸਾਹਿਬ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਵਿਰੁੱਧ ਚੱਲਣ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਵਿਰੁੱਧ ਕੌਮੀ ਨਿਯਮਾਂ ਅਨੁਸਾਰ ਕਾਰਵਾਈ ਕਿਉਂ ਨਹੀਂ ਕਰਦੇ’’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ,

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅਦਾਲਤ ਵੱਲੋਂ ਸਿਰਸੇ ਵਾਲੇ ਸਾਧ ਵਿਰੁੱਧ ਚੱਲ ਰਹੇ ਕੇਸ ਦੀ ਜਾਨ ਬੁਝਕੇ ਸਹੀ ਪੈਰਵੀ ਨਾ ਹੋਣ ਦੇ ਅਮਲਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਸੇ ਵਾਲੇ ਸਾਧ ਵਿਰੁੱਧ ਕੀਤੇ ਗਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਸ. ਬਾਦਲ, ਸ੍ਰੀ ਮੱਕੜ ਅਤੇ ਜਥੇਦਾਰ ਸਾਹਿਬਾਨ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਤਲਵੰਡੀ ਸਾਬੋ ਅਤੇ ਪਟਿਆਲੇ ਦੀ ਜਿਮਨੀ ਚੋਣਾਂ ਸਮੇਂ ਸਿਰਸੇ ਵਾਲੇ ਦੀਆਂ ਵੋਟਾਂ ਪ੍ਰਾਪਤ ਕਰਨ ਹਿੱਤ ਹੀ ਸ. ਬਾਦਲਾਂ ਨੇ ਸਿਰਸੇ ਵਾਲੇ ਵਿਰੁੱਧ ਚੱਲ ਰਹੇ ਕੇਸ ਨੂੰ ਕੰਮਜੋਰ ਕਰਕੇ ਰੱਦ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਗਈ ਹੈ । ਜੋ ਅਤਿ ਅਫ਼ਸੋਸਨਾਕ ਹੈ ਅਤੇ ਸਿੱਖ ਕੌਮ ਲਈ ਅਸਹਿ ਹੈ । ਉਹਨਾਂ ਕਿਹਾ ਕਿ ਸ. ਬਾਦਲ, ਸ੍ਰੀ ਮੱਕੜ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਹੀ ਅੱਜ ਹਿੰਦ ਦੀ ਸੁਪਰੀਮ ਕੋਰਟ ਨੂੰ ਸਿੱਖ ਕੌਮ ਦੇ ਅੰਦਰੂਨੀ ਮਾਮਲਿਆ ਵਿਚ ਦਖਲ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਦੋਕਿ ਸਿੱਖ ਕੌਮ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ ।

WRITTEN BY