Skip to content
Independent perspectives. Global stories.
BREAKING

ਸਿੱਖਾਂ ਖਿਲਾਫ ਨਸਲੀ ਭੇਦ-ਭਾਵ ਵਾਲੇ ਪੋਸਟਰ ਲਾਉਣ ਵਾਲਿਆਂ ਖਿਲਾਫ ਕੈਨੇਡਾ ਸਰਕਾਰ ਕਾਰਵਾਈ ਕਰੇ : ਜਥੇਦਾਰ ਅਵਤਾਰ ਸਿੰਘ

Share this story

Page-3_38 ਅੰਮ੍ਰਿਤਸਰ, 9 ਅਗਸਤ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਅਖਬਾਰਾਂ ਵਿੱਚ ਆਏ ਬਿਆਨਾਂ ਦੇ ਆਧਾਰ ‘ਤੇ ‘ਇਮੀਗ੍ਰੇਸ਼ਨ ਕੈਨੇਡਾ ਵਾਚ’ ਨਾਂਅ ਹੇਠ ਗਰੇਟ ਟੋਰਾਂਟੋ ਖੇਤਰ ਵਿੱਚ ਸਿੱਖਾਂ ਖਿਲਾਫ ਵੰਡੇ ਗਏ ਨਫਰਤ ਭਰੇ ਪੋਸਟਰਾਂ ਦੀ ਸਖਤ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿੱਚ ਉਨ•ਾਂ ਕਿਹਾ ਕਿ ਬਹੁਗਿਣਤੀ ਸਿੱਖ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਇਥੋਂ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾ ਰਹੇ ਹਨ। ਉਨ•ਾਂ ਕਿਹਾ ਕਿ ਸਿੱਖ ਕੌਮ ਸਦਾ ਸਰਬੱਤ ਦਾ ਭਲਾ ਮੰਗਦੀ ਆਈ ਹੈ, ਪਰ ਨਸਲੀ ਭੇਦ-ਭਾਵ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ।

ਉਨ•ਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਰੈਂਪਟਨ ਸ਼ਹਿਰ ਵਿੱਚ ਸਿੱਖ ਵਿਰੋਧੀ ਪਰਚੇ ਵੰਡੇ ਗਏ ਸਨ ਤੇ ਹੁਣ ਮੁੜ ਸਿੱਖਾਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਘਿਨਾਉਣੀ ਹਰਕਤ ਵਾਲੇ ਪੋਸਟਰ ਵੰਡੇ ਗਏ ਹਨ ਜੋ ਠੀਕ ਨਹੀਂ। ਉਨ•ਾਂ ਕਿਹਾ ਕਿ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਜੋ ਚਿੰਤਾ ਦਾ ਵਿਸ਼ਾ ਹੈ। ਉਨ•ਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ‘ਇਮੀਗ੍ਰੇਸ਼ਨ ਕੈਨੇਡਾ ਵਾਚ’ ਨਾਮਕ ਸੰਸਥਾ ਜਾਂ ਜਿਹੜੇ ਵੀ ਇਸ ਘਟਨਾ ਲਈ ਜਿੰਮੇਵਾਰ ਹਨ ਉਨ•ਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ। 

WRITTEN BY