ਨਵੀਂ ਦਿੱਲੀ, 8 ਅਗਸਤ (ਪੀ. ਟੀ)- ਐਟਾਰਨੀ ਜਨਰਲ ਨੇ ਕੇਂਦਰ ਸਰਕਾਰ ਨੂੰ ਸਾਵਧਾਨ ਕੀਤਾ ਹੈ ਕਿ ਕਥਿਤ ਹੈਲੀਕਾਪਟਰ ਘੋਟਾਲੇ ਦੇ ਮੱਦੇਨਜ਼ਰ ਇਤਾਲਵੀ ਰੱਖਿਆ ਕੰਪਨੀ ਫਿਨਮੇਕਾਨਿਕਾ ਤੇ ਉਸ ਨਾਲ ਸਬੰਧਤ ਯੂਨਿਟਾਂ ਨੂੰ ਪ੍ਰਤੀਬੰਧ ਕਰਨ ਨਾਲ ਸੈਨਿਕ ਬਲਾਂ ਦੀਆਂ ਆਪਰੈਸ਼ਨਲ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਰੱਖਿਆ ਮੰਤਰਾਲਾ ਨੂੰ ਭੇਜੀ ਆਪਣੀ ਰਾਏ ‘ਚ ਐਟਾਰਨੀ ਜਨਰਲ ਮੁਕੁਲ ਰੋਹਤਗੀ ਵੱਲੋਂ ਸਰਕਾਰ ਨੂੰ ਇਸ ਮਾਮਲੇ ’ਚ ਸਾਵਧਾਨ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਫਿਨਮੇਕਾਨਿਕਾ ਵੀ.ਵੀ.ਆਈ.ਪੀ. ਹੈਲੀਕਾਪਟਰ ਦੇ ਸੌਦੇ ਨਾਲ ਸਬੰਧਤ ਕਥਿਤ ਘੋਟਾਲੇ ਦੀ ਕੇਂਦਰਬਿੰਦੂ ‘ਚ ਰਹੀ ਅਗਸਤਾ ਵੈਸਟਲੈਂਡ ਦੀ ਮੁੱਢਲੀ ਕੰਪਨੀ ਹੈ। 36,000 ਕਰੋੜ ਰੁਪਏ ਦੇ ਇਸ ਸੌਦੇ ਨੂੰ ਇਸ ਸਾਲ ਇਕ ਜਨਵਰੀ ਨੂੰ ਰੱਦ ਕਰ ਦਿੱਤਾ ਗਿਆ ਸੀ।



