Skip to content
Independent perspectives. Global stories.
BREAKING

ਹਰਿਆਣਾ ਦੇ 20 ਖਿਡਾਰੀਆਂ ਨੂੰ 13 ਕਰੋੜ 72 ਲੱਖ 50 ਹਜ਼ਾਰ ਰੁਪਏ ਦੀ ਇਨਾਮ ਰਕਮ ਵੰਡੀ

Share this story

ਚੰਡੀਗੜ੍ਹ, 8 ਅਗਸਤ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ, ਸੋਨੀਪਤ ਵਿਚ ਆਯੋਜਿਤ ਸਨਮਾਨ ਸਮਾਰੋਹ ਵਿਚ ਗਲਾਸਗੋ ਕਾਮਨਵੈਲਥ ਖੇਡਾਂ ਵਿਚ ਤਗਮਾ ਜੇਤੇ 20 ਖਿਡਾਰੀਆਂ ਨੂੰ 13 ਕਰੋੜ 72 ਲੱਖ 50 ਹਜ਼ਾਰ ਰੁਪਏ ਦੀ ਇਨਾਮ ਰਕਮ ਵੰਡ ਕੀਤੀ ਅਤੇ ਪ੍ਰਸ਼ੰਸਾ ਪੱਤਰ ਦਿੱਤੇ। ਮੁੱਖ ਮੰਤਰੀ ਨੇ ਇੰਨ੍ਹਾਂ ਤੋਂ ਇਲਾਵਾ, ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈਣ ਵਾਲੇ 22 ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ । ਕੁਸ਼ਤੀ ਵਿਚ ਸੋਨਾ ਤਗਮਾ ਜੇਤੂ ਖਿਡਾਰੀਆਂ ਵਿਚ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਬੀਤਾ ਕੁਮਾਰੀ,

ਅਮਿਤ ਕੁਮਾਰ, ਵਿਨੇਸ਼ ਵੋਗਾਟ ਨੂੰ 1-1 ਕਰੋੜ ਰੁਪਏ ਦੀ ਰਕਮ ਦੇ ਚੈਕ ਦਿੱਤੇ ਅਤੇ ਗਗਨ ਨਾਰੰਗ ਨੂੰ 62.50 ਲੱਖ ਰੁਪਏ ਦਾ ਚੈਕ ਦਿੱਤਾ । ਸ੍ਰੀ ਹੁੱਡਾ ਨੇ ਚਾਂਦੀ ਤਗਮਾ ਜੇਤੂ ਸਾਕਸ਼ੀ ਮਲਿਕ, ਲਲਿਤਾ, ਸਤਯਵਰਤਾ ਕਾਦਿਯਾਨ, ਬਜਰੰਗ ਅਤੇ ਗੀਤਿਕਾ ਜਾਖੜ ਨੂੰ 50-50 ਲੱਖ ਰੁਪਏ ਦੇ ਚੈਕ ਦਿੱਤੇ । ਇਸੇ ਤਰ੍ਹਾਂ, ਚਾਂਦੀ ਤਗਮਾ ਜੇਤੂ ਖਿਡਾਰੀਆਂ ਸ਼ੂਟਿੰਗ ਵਿਚ ਸੰਜੀਵ ਰਾਜਪੂਤ, ਅਨਿਸ਼ ਸੈਯੱਦ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਬਾਕਸਿੰਗ ਵਿਚ ਵਿਜੇਂਦਰ ਸਿੰਘ, ਮਨਦੀਪ ਜਾਗੰੜਾ, ਹਾਕੀ ਵਿਚ ਸਰਦਾਰ ਸਿੰਘ, ਐਥੇਲਿਟ ਵਿਚ ਸੀਮਾ ਪੂਨਿਆ ਨੂੰ 50-50 ਲੱਖ ਰੁਪਏ ਦੇ ਚੈਕ ਦਿੱਤੇ । ਉੱਥੇ ਤਾਂਬਾ ਤਗਮਾ ਜੇਤੂ ਕੁਸ਼ਤੀ ਵਿਚ ਪਵਨ ਕੁਮਾਰ ਅਤੇ ਬਾਕਸਿੰਗ ਵਿਚ ਪਿੰਕ ਰਾਣੀ ਨੂੰ 25-25 ਲੱਖ ਰੁਪਏ ਦੇ ਚੈਕ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਗਲਾਗੋ ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ 5-5 ਲੱਖ ਰੁਪਏ ਦੇ ਚੈਕ ਦਿੱਤੇ । ਇੰਨ੍ਹਾਂ ਵਿਚ ਵਿਕਾਸ ਗੁਲਿਆ, ਓਮ ਪ੍ਰਕਾਸ਼ ਸਿੰਘ ਤੇ ਕ੍ਰਿਸ਼ਣਾ ਪੁਨਿਆ ਨੂੰ ਐਥਲੇਟਿਕਸ, ਮਨੋਜ ਕੁਮਾਰ, ਸੁਮਿਤ ਸਾਂਗਵਾਨ, ਪ੍ਰਵੀਨ ਕੁਮਾਰ ਤੇ ਪੂਜਾ ਰਾਣੀ ਨੂੰ ਬਾਕਸਿੰਗ, ਮਨਜੀਤ ਨਾਂਦਲ, ਵਿਕੇਂਦਰ ਸਿੰਘ, ਪਰਿਕਸ਼ਿਤ ਕੁਮਾਰ, ਗਰੀਮਾ ਚੌਧਰੀ, ਜੀਨਾ ਦੇਵਾ ਨੂੰ ਜੂਡੋ, ਅੰਕੁਰ ਮਿੱਤਲ, ਮੀਨਾ ਕੁਮਾਰੀ, ਆਰਤੀ ਸਿੰਘ ਨੂੰ ਸ਼ੂਟਿੰਗ, ਜਸਪ੍ਰੀਤ ਕੌਰ, ਦੀਪਿਕਾ, ਪੂਨਮ ਰਾਣੀ, ਰੀਤੂ ਰਾਣੀ, ਰਾਣੀ ਰਾਮਪਾਲ, ਸਵਿਤਾ ਪੂਨਿਆ ਅਤੇ ਜਵਜੋਤ ਕੌਰ ਨੂੰ ਹਾਕੀ ਖੇਡ ਵਿਚ ਹਿੱਸਾ ਲਿਆ ।

WRITTEN BY