ਮਲੋਟ, 8 ਅਗਸਤ (ਲੱਖਾ ਸ਼ਰਮਾ)- ਸੜਕਾਂ ਦੇ ਕਿਨਾਰਿਆਂ ’ਤੇ ਖੜ•ੀ ਭੰਗ ਦੀ ਫ਼ਸਲ ’ਚੋਂ ਨਸ਼ੇੜੀ ਚਰਸ ਬਣਾ-ਬਣਾ ਕੇ ਨਾ ਸਿਰਫ ਸੂਟੇ ਖਿੱਚ ਰਹੇ ਹਨ ਬਲਕਿ ਨਸ਼ੇ ਦੇ ਤੋੜੇ ’ਚ ਇਸ ਦਾ ਕਾਲਾ ਵਪਾਰ ਵੀ ਕਰ ਰਹੇ ਹਨ। ਪਰ ਕਮਾਲ ਦੀ ਗੱਲ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਇਨ•ਾਂ ਦੇ ਕੋਲੋਂ ਸੁੱਤਿਆਂ ਹੀ ¦ਘ ਜਾਂਦਾ ਹੈ। ਪੰਜਾਬ ਦੇ ਤਕਰੀਬਨ ਹਰ ਰਾਸ਼ਟਰੀ ਰਾਜ ਮਾਰਗ ਅਤੇ ਜ਼ਰਨੈਲੀ ਸੜਕਾਂ ’ਤੇ ਭੰਗ ਦੇ ਬੂਟੇ ਕਮਾਦ ਵਾਂਗ ਲਹਿਰਾ ਰਹੇ ਨੇ। ਖਾਸ ਤੌਰ ’ਤੇ ਮਲੋਟ ਸ਼ਹਿਰ ਦੇ ਆਲੇ-ਦੁਆਲੇ ਤਾਂ ਭੰਗ ਇੰਜ ਖੜ•ੀ ਹੈ, ਜਿਵੇਂ ਇੱਥੇ ਭੰਗ ਦਾ ਜੰਗਲ ਹੋਵੇ। ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਕਾਰਨ ਹੋਈ ਸਖਤਾਈ ਕਰਕੇ ਨਸ਼ੇੜੀਆਂ ਲਈ ਭੰਗ ਦੇ ਬੂਟੇ ‘ਸੰਜੀਵਨੀ’ ਸਾਬਤ ਹੋ ਰਹੇ ਹਨ। ਨਸ਼ੇੜੀ ਇਨ•ਾਂ ਸੰਘਣੇ ਬੂਟਿਆਂ ’ਚ ਸਵੇਰੇ ਹੀ ਆਸਨ ਲਗਾ ਲੈਂਦੇ ਹਨ ਤੇ ਫੇਰ ਸ਼ਾਮ ਤੱਕ ਚੱਲ ਸੋ ਚੱਲ। ਪਹਿਲਾਂ ਇਹ ਖੁਦ ‘ਤੀਹ’ ’ਤੇ ਹੁੰਦੇ ਹਨ ਤੇ ਫੇਰ ਵਪਾਰ
ਜੋਗਾ ਸਮਾਨ ਵੀ ’ਕੱਠਾ ਕਰ ਲੈਂਦੇ ਹਨ। ਨਸ਼ੇੜੀ ਭੰਗ ਦੇ ਬੂਟਿਆ ਨੂੰ ਹੱਥਾਂ ’ਚ ਤੇਲ ਲਗਾ ਕੇ ਘੰਟਿਆਂਬੱਧੀ ਮਸਲਦੇ ਹਨ। ਜਦੋਂ ਹੱਥ ਭੰਗ ਦੀ ਮੈਲ ਨਾਲ ਕਾਲੇ ਹੋ ਜਾਂਦੇ ਹਨ ਤਾਂ ਫੇਰ ਇਨ•ਾਂ ਨੂੰ ਉਤਾਰ ਕੇ ਚਰਸ ਬਣਾ ਕੇ ਸਿਗਰਟਾਂ-ਚਿਲਮਾਂ ’ਚ ਭਰ ਕੇ ਪੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਨਸ਼ੇੜੀ ਚਰਸ ਦੀਆਂ ਬੱਤੀਆਂ (ਮਾਚਿਸ ਦੀ ਤੀਲੀ ਦੇ ਅਕਾਰ ਦੀ ਇੱਕ ਬੱਤੀ) ਬਣਾ ਕੇ ਨਾਲ ਲੈ ਜਾਂਦੇ ਹਨ, ਜੋ ਅੱਗੇ ਜਾ ਕੇ ‘ਸੇਲ’ ਕਰਦੇ ਹਨ। ਇਹ ਬੱਤੀ ਅੱਜਕੱਲ ਨਸ਼ੇ ਦੇ ਬਾਜ਼ਾਰ ’ਚ ਪੰਜਾਹ-ਪੰਜਾਹ ਰੁਪੈ ਨੂੰ ਵਿਕ ਰਹੀ ਹੈ। ਹੋਰ ਤਾਂ ਹੋਰ ਕਈ ਲੋਕ ਭੰਗ ਨੂੰ ਵੱਢ ਕੇ ਗੱਡੇ ਭਰ-ਭਰ ਕੇ ਲਿਜਾਂਦੇ ਹਨ-ਤੇ ਫੇਰ ਇਸ ਨੂੰ ਸ਼ਰਦਈ ਤੇ ਸੁੱਖ ਨਿਧਾਨ (ਸੁੱਖੇ ਦੇ ਗਿਲਾਸ) ਦੇ ਰੂਪ ’ਚ ਸ਼ਹਿਰਾਂ ਅੰਦਰ ਸ਼ਰ•ੇਆਮ ਵੇਚਦੇ ਹਨ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਅੰਦਰ ਭੰਗ ਬੀਜਣ, ਰੱਖਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਹੈ ਤੇ ਫੜੇ ਜਾਣ ਦੀ ਸੂਰਤ ’ਚ ਸਖਤ ਸਜ਼ਾ ਦਾ ਪ੍ਰਾਵਧਾਨ ਹੈ। ਪਰ ਭੰਗ ਦੀ ਪੈਦਾਵਰ ਅਤੇ ਖ਼ਰੀਦੋ-ਫਰੋਖ਼ਤ ’ਤੇ ਸਖਤ ਕਾਨੂੰਨ ਹੋਂਣ ਦੇ ਬਾਵਜ਼ੂਦ ਭੰਗ ਪੰਜਾਬ ’ਚ ਆਮ ਲਹਿਰਾ ਰਹੀ ਹੈ। ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਭੰਗ ਨਸ਼ਾ ਨਹੀਂ ਹੈ। ਜੇ ਸਰਕਾਰ ਦੀ ਨਜ਼ਰ ’ਚ ਇਹ ਨਸ਼ਾ ਨਹੀਂ ਹੈ ਤਾਂ ਫੇਰ ਇਸ ’ਤੇ ਸਖਤ ਕਾਨੂੰਨ ਕਿਉਂ ਲਾਗੂ ਹੈ।



