Skip to content
Independent perspectives. Global stories.
BREAKING

ਅਸੀਂ ਵਿਕਾਸ ਕੀਤੈ ਕਾਂਗਰਸੀਆਂ ਨੇ ਸਿਰਫ ਬਿਆਨਬਾਜੀ : ਮੁੱਖ ਮੰਤਰੀ ਬਾਦਲ

Share this story

ਕਾਂਗਰਸੀਆਂ ਦੀ ਤੁਲਨਾ ਗਪੌੜ ਸੰਖ ਅਤੇ ਟਟੀਹਰੀ ਨਾਲ ਕੀਤੀ

Page-1_06 ਲਵੰਡੀ ਸਾਬੋ 8 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਸਿਆਸੀ ਅਖਾੜਾ ਭਖਦਿਆਂ ਹੀ ਸਿਆਸੀ ਆਗੂਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ।ਇਸੇ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੇ ਕਰੀਬ ਇੱਕ ਦਰਜਨ ਪਿੰਡਾ ਦਾ ਚੋਣ ਦੌਰਾ ਕਰਦਿਆਂ ਭਾਰੀ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਸ੍ਰ.ਬਾਦਲ ਨੇ ਗੁੜਥੜੀ, ਪੱਕਾ ਕਲਾਂ,ਸੁਖਲੱਧੀ, ਫੱਲੜ, ਸੇਖੂ ਆਦਿ ਦਾ ਦੌਰਾ ਕਰਦਿਆਂ ਇਨ੍ਹਾਂ ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੇ

ਹੱਕ ਵਿੱਚ ਵੋਟਾਂ ਮੰਗੀਆਂ।ਇਸ ਮੌਕੇ ਸ੍ਰ.ਬਾਦਲ ਨੇ ਆਪਣੀਆਂ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਪੰਜਾਬ ਦਾ ਵਿਕਾਸ ਕੀਤੈ ਜਦੋਂਕਿ ਕਾਂਗਰਸੀਆਂ ਨੇ ਸਿਰਫ ਬਿਆਨਬਾਜੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹੱਕਾਂ ਅਤੇ ਪੰਜਾਬ ਦੀਆਂ ਮੰਗਾਂ ਲਈ ਸਾਲਾਂਬੱਧੀ ਜੇਲ੍ਹਾਂ ਕੱਟੀਆਂ ਹਨ ਪ੍ਰੰਤੂ ਕਾਂਗਰਸੀਆਂ ਨੇ ਸਿਰਫ ਰਾਜ ਹੀ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕਾਂਗਰਸੀ ਜਾਂ ਕਿਸੇ ਹੋਰ ਸਿਆਸੀ ਆਗੂ ਦੇ ਖਿਲਾਫ ਕਦੇ ਨਿੱਜੀ ਤੌਰ ਤੇ ਨਹੀ ਬੋਲੇ ਜਦੋਂਕਿ ਕਾਂਗਰਸੀ ਹਮੇਸ਼ਾਂ ਹੀ ਉਨ੍ਹਾਂ ਖਿਲਾਫ ਭੜਾਸ ਕੱਢਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਬੋਲਣ ਲਈ ਕੋਈ ਮੁੱਦਾ ਨਹੀ ਹੈ।ਉਨ੍ਹਾਂ ਕਿਹਾ ਕਿ ਭਾਂਵੇ ਰਾਜਾ ਅਮਰਿੰਦਰ ਹੋਵੇ ਬਾਜਵਾ ਜਾਂ ਭੱਠਲ ਉਹ ਸਾਰਿਆਂ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਉਕਤ ਆਗੂ ਉਨ੍ਹਾਂ ਨੂੰ ਭੰਡਣ ਦਾ ਕੋਈ ਸਮਾਂ ਜਾਣ ਨਹੀ ਦਿੰਦੇ।ਉਨ੍ਹਾਂ ਨੇ ਇਸ ਮੌਕੇ ਆਪਣੀ ਭਾਸ਼ਣ ਕਲਾ ਦਾ ਨਮੂਨਾ ਪੇਸ਼ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਕਈ ਟੋਟਕੇ ਸੁਣਾਉਦਿਆਂ ਕਾਂਗਰਸੀਆਂ ਨੂੰ ਗਪੌੜ ਸੰਖ ਦੱਸਦਿਆਂ ਕਾਂਗਰਸ ਦੀ ਤੁਲਨਾ ਟਟੀਹਰੀ (ਪੰਛੀ) ਨਾਲ ਕਰਦਿਆਂ ਕਿਹਾ ਕਿ ਜਿਵੇਂ ਰਾਤ ਨੂੰ ਸੌਣ ਵੇਲੇ ਟਟੀਹਰੀ ਲੱਤਾਂ ਆਸਮਾਨ ਵੱਲ ਕਰਕੇ ਸੌਂਦੀ ਹੈ ਕਿਉਂਕਿ ਉਸ ਨੂੰ ਇਹ ਭੁਲੇਖਾ ਹੁੰਦੈ ਕਿ ਜੇਕਰ ਆਸਮਾਨ ਡਿੱਗ ਪਿਆ ਤਾਂ ਆਪਣੀਆਂ ਲੱਤਾਂ ਨਾਲ ਉਸਨੂੰ ਰੋਕ ਲਵੇਗੀ ਉਹੀ ਭੁਲੇਖਾ ਕਾਂਗਰਸੀਆਂ ਨੂੰ ਸੀ ਕਿ ਉਹ ਆਪਣੀ ਮਨਮਰਜੀ ਨਾਲ ਦੇਸ਼ ਨੂੰ ਚਲਾਂਉਦੇ ਰਹਿਣਗੇ ਪ੍ਰੰਤੂ ਦੇਸ਼ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦਿੱਤਾ ਤੇ ਆਲਮ ਇਹ ਹੈ ਕਿ ਹੁਣ ਕਾਂਗਰਸ ਕੋਲ ਵਿਰੋਧੀ ਧਿਰ ਵਿੱਚ ਬੈਠਣ ਜੋਗੀਆਂ ਸੀਟਾਂ ਵੀ ਨਹੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਤਲਵੰਡੀ ਸਾਬੋ ਦਾ ਵਿਕਾਸ ਕਰਵਾ ਸਕਣ ਦੇ ਸਮਰੱਥ ਜੀਤਮਹਿੰਦਰ ਸਿੱਧੂ ਨੂੰ ਕਾਮਯਾਬ ਬਣਾਉਣ।
     ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ.ਬਾਦਲ ਨੇ ਹਰਿਆਣਾ ਅਤੇ ਸ਼੍ਰੋਮਣੀ ਕਮੇਟੀ ਵਿਵਾਦ ਸਬੰਧੀ ਆਏ ਦੇਸ਼ ਦੀ ਮਾਣਯੋਗ ਸਰਵਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਆਮ ਆਦਮੀ ਪਾਰਟੀ ਵਿੱਚ ਦਿਨੋ ਦਿਨ ਵਧ ਰਹੀ ਧੜੇਬੰਦੀ ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਇਸ ਬਾਰੇ ਕੁਝ ਨਹੀ ਬੋਲਣਗੇ ਪਰ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਦੀ ਹਕੀਕਤ ਤੋਂ ਜਰੂਰ ਜਾਣੂੰ ਹੋ ਜਾਣਗੇ।
ਜਗਮੀਤ ਬਰਾੜ ਦੇ ਬਿਆਨ ਕਿ ਪੰਜਾਬ ਵਿੱਚ ਕਾਂਗਰਸੀ ਵਰਕਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਬਾਰੇ ਬਾਦਲ ਨੇ ਕਿਹਾ ਕਿ ਸੱਚਾਈ ਤਾਂ ਕਾਂਗਰਸੀ ਵਰਕਰ ਮੇਰੇ ਨਾਲੋਂ ਬਿਹਤਰ ਜਾਣਦੇ ਹਨ।ਇਸ ਤੋਂ ਪਹਿਲਾਂ ਅੱਜ ਅਕਾਲੀ ਭਾਜਪਾ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਸ੍ਰ.ਬਾਦਲ ਨੂੰ ਜੀ ਆਇਆਂ ਕਹਿੰਦਿਆਂ ਹਲਕੇ ਦੇ ਸੰਪੂਰਨ ਵਿਕਾਸ ਲਈ ਅਕਾਲੀ ਭਾਜਪਾ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ।ਅੱਜ ਮੁੱਖ ਮੰਤਰੀ ਦੇ ਦੌਰੇ ਦੌਰਾਨ ਪਿੰਡ ਸੇਖੂ ਵਿੱਚ ਇੱਕ ਦਰਜਨ ਮੁਸਲਿਮ ਪਰਿਵਾਰਾਂ ਸਮੇਤ ਦੋ ਦਰਜਨ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ,ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ,ਸੰਤ ਸਿੰਘ ਬਰਾੜ ਸਾਬਕਾ ਵਿਧਾਇਕ,ਸੀਨ:ਅਕਾਲੀ ਆਗੂ ਅਮਰਜੀਤ ਸਿੰਘ ਖਾਨ੍ਹਾ,ਸਤਿੰਦਰਜੀਤ ਸਿੰਘ ਮੰਟਾ,ਤੇਜਿੰਦਰ ਸਿੰਘ ਮਿੱਡੂਖੇੜਾ,ਹਰਮੀਤ ਸਿੰਘ ਭੀਟੀਵਾਲਾ,ਗੁਰਮੀਤ ਸਿੰਘ ਸਿਆਸੀ ਸਕੱ:ਸਿੱਧੂ,ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ,ਬਹਾਦੁਰ ਸਿੰਘ ਧਾਲੀਵਾਲ ਐਡਵੋਕੇਟ,ਗੁਰਚਰਨ ਸਿੰਘ ਸਰਪੰਚ ਫੱਲੜ,ਸੀਨ:ਅਕਾਲੀ ਆਗੂ ਗੁਰਜੀਤ ਸਿੰਘ ਸੇਖੂ,ਯੂਥ ਅਕਾਲੀ ਆਗੂ ਸ਼ੇਰ ਸਿੰਘ ਸੇਖੂ,ਐੱਸ.ਸੀ ਵਿੰਗ ਦੇ ਭੋਲਾ ਸਿੰਘ ਸੇਖੂ,ਸਵਰਨਜੀਤ ਸਿੰਘ ਪੱਕਾ ਸਾਬਕਾ ਚੇਅਰਮੈਨ,ਗੁਰਜੀਤ ਸਿੰਘ ਕੋਟਬਖਤੂ ਸਰਕਲ ਪ੍ਰਧਾਨ ਅਕਾਲੀ ਦਲ ਰਾਮਾਂ,ਜਸਵਿੰਦਰ ਸਿੱਧੂ ਸਰਕਲ ਪ੍ਰਧਾਨ ਸਰਕਲ ਤਲਵੰਡੀ ਸਾਬੋ ਆਦਿ ਆਗੂ ਹਾਜਿਰ ਸਨ।

WRITTEN BY