Skip to content
Independent perspectives. Global stories.
BREAKING

ਗੁਜਰਾਤ ਦੀ ਸਾਬਕਾ ਰਾਜਪਾਲ ਕਮਲਾ ਬੇਨੀਵਾਲ ਦੇ ਜ਼ਮੀਨ ਘਪਲੇ ਵਿੱਚ ਫਸਣ ਦੇ ਆਸਾਰ

Share this story

ਜੈਪੁਰ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ 27 ਅਗਸਤ ਨੂੰ

Page-1_09 ਨਵੀਂ ਦਿੱਲੀ, 8 ਅਗਸਤ (ਪੀ. ਟੀ. ਲਾਇਵ)- ਮਿਜ਼ੋਰਮ ਦੀ ਹਟਾਈ ਗਈ ਰਾਜਪਾਲ ਕਮਲਾ ਬੇਨੀਵਾਲ ਇੱਕ ਵੱਡੇ ਅਪਰਾਧਕ ਮਾਮਲੇ ਵਿੱਚ ਫੱਸਦੀ ਨਜ਼ਰ ਆ ਰਹੀ ਹੈ। ਜੈਪੁਰ ਦੀ ਇੱਕ ਹੇਠਲੀ ਅਦਾਲਤ ਵਿੱਚ ਸੁਣਵਾਈ ਅਧੀਨ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਸਹਿਦੋਸ਼ੀ ਬਣਾਇਆ ਜਾ ਸਕਦਾ ਹੈ, ਕਿਉਂਕਿ ਹੁਣ ਉਨ੍ਹਾਂ ਕੋਲੋਂ ਅਪਰਾਧਕ ਮਾਮਲਿਆਂ ਤੋਂ ਸੰਵਿਧਾਨਕ ਅਜ਼ਾਦੀ ਖੁੱਸ ਗਈ ਹੈ। 1000 ਕਰੋੜ ਰੁਪਏ ਦੇ ਇਸ ਜ਼ਮੀਨੀ ਘਪਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋ ਰਹੀ ਹੈ। ਕੇਸ ਨਾਲ ਜੁੜੇ ਵਕੀਲ ਸ੍ਰੀ ਅਜੇ ਜੈਨ ਮੁਤਾਬਿਕ ਜੈਪੁਰ ਦੀ ਵਿਸ਼ਾਲੀ ਨਗਰ ਪੁਲਿਸ ਨੇ ਜ਼ਮੀਨ ਹੜੱਪਣ ਦੇ ਇਸ ਵੱਡੇ ਮਾਮਲੇ ਵਿੱਚ ਕਮਲਾ ਬੇਨੀਵਾਲ ਸਮੇਤ 16 ਲੋਕਾਂ ਨੂੰ ਦੋਸ਼ੀ ਪਾਇਆ ਹੈ। ਪੁਲਸ ਨੇ 15 ਮਈ ਨੂੰ ਟਰਾਇਲ ਕੋਰਟ ਵਿੱਚ ਇਸ ਸਬੰਧੀ

ਰਿਪੋਰਟ ਦਾਖਲ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਵਕੀਲ ਦਾ ਕਹਿਣਾ ਹੈ ਕਿ ਉਹ ਅਦਾਲਤ ਵਿੱਚ ਕਮਲਾ ਬੇਨੀਵਾਲ ਨੂੰ ਦੋਸ਼ੀ ਬਣਾਉਣ ਅਤੇ ਨੋਟਿਸ ਭੇਜਣ ਦੀ ਮੰਗ ਕਰਨਗੇ।
ਇੱਕ ਸਮਾਜ ਸੇਵਕ ਸੰਜੇ ਅੱਗਰਵਾਲ ਨੂੰ ਅਗਸਤ 2012 ਵਿੱਚ ਜ਼ਮੀਨ ਹੜੱਪਣ ਦੇ ਇਸ ਮਾਮਲੇ ’ਚ ਬੇਨੀਵਾਲ ਸਮੇਤ 16 ਲੋਕਾਂ ਖਿਲਾਫ ਕੇਸ ਦਰਜ ਕਰਵਾਇਆ ਸੀ। ਨਵੰਬਰ 2012 ਵਿੱਚ ਬੇਨੀਵਾਲ ਨੂੰ ਛੱਡ ਕੇ ਸਾਰੇ ਦੋਸ਼ੀਆਂ ਨੂੰ ਨੋਟਿਸ ਭੇਜਿਆ ਗਿਆ ਪਰ ਅਦਾਲਤ ਨੇ ਸੰਵਿਧਾਨਕ ਛੋਟ ਕਾਰਨ ਬੇਨੀਵਾਲ ਨੂੰ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਬਣਾਇਆ।
ਰਿਪੋਰਟ ਮੁਤਾਬਿਕ 1953 ਵਿਚੱ ਰਾਜਸਥਾਨ ਸਰਕਾਰ ਨੇ ਇੱਕ ਕਿਸਾਨ ਸਹਿਕਾਰੀ ਸਭਾ ਨੂੰ 218.14 ਏਕੜ 25 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਲਾਟ ਕੀਤੀ ਸੀ। ਇਹ ਜ਼ਮੀਨ ਸਮੂਹਕ ਤੌਰ ’ਤੇ ਖੇਤੀ ਲਈ ਦਿੱਤੀ ਗਈ ਸੀ। ਕਮਲਾ ਬੇਨੀਵਾਲ 27 ਸਾਲ ਦੀ ਉਮਰ ’ਚ ਰਾਜਨੀਤੀ ’ਚ ਦਾਖਲ ਹੋਈ। ਸੰਨ 1954 ਵਿੱਚ ਉਹ ਰਾਜਸਥਾਨ ਦੀ ਪਹਿਲੀ ਮਹਿਲਾ ਮੰਤਰੀ ਬਣੀ ਅਤੇ 1970 ਵਿੱਚ ਇਸ ਸਹਿਕਾਰੀ ਸਭਾ ਨਾਲ ਜੁੜੀ। ਸਭਾ ਨੂੰ ਇਹ ਜ਼ਮੀਨ 20 ਸਾਲ ਲਈ ਲੀਜ਼ ’ਤੇ ਮਿਲੀ ਸੀ ਜਿਸ ਨੂੰ ਬਾਅਦ ਵਿੱਚ 25 ਸਾਲ ਕਰ ਦਿੱਤਾ ਗਿਆ। ਇਹ ਲੀਜ਼ 1978 ਵਿੱਚ ਰੱਦ ਹੋ ਗਈ ਅਤੇ ਕਾਨੂੰਨੀ ਤੌਰ ’ਤੇ ਜ਼ਮੀਨ ਵਾਪਿਸ ਸਰਕਾਰ ਕੋਲ ਚਲੀ ਗਈ। ਸਹਿਕਾਰੀ ਸਭਾ ਦੇ ਮੈਂਬਰਾਂ ਨੇ ਬਾਅਦ ਵਿੱਚ ਸਰਕਾਰ ਤੋਂ ਮੁਆਵਜ਼ੇ ਵਜੋਂ 209 ਰਿਹਾਇਸ਼ੀ ਪਲਾਟ ਲੈ ਲਏ।

WRITTEN BY