Skip to content
Independent perspectives. Global stories.
BREAKING

ਕਾਂਗਰਸ ’ਚ ਸ਼ਾਮਿਲ ਹੋ ਸਕਦੀ ਹੈ ਸ਼ਾਜ਼ੀਆ ਇਲਮੀ

Share this story

Page-1_17 ਨਵੀਂ ਦਿੱਲੀ, 7 ਅਗਸਤ (ਪੀ. ਟੀ)- ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ੍ਹਨ ਵਾਲੀ ਸ਼ਾਜ਼ੀਆ ਇਲਮੀ ਕਾਂਗਰਸ ਵਿਚ ਸ਼ਾਮਿਲ ਹੋ ਸਕਦੀ ਹੈ। ਇਕ ਅਖ਼ਬਾਰ ਅਨੁਸਾਰ ਸ਼ਾਜ਼ੀਆ ਇਲਮੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿਚ ਹੈ। ਉਹ ਕਾਂਗਰਸ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਲਈ ਚੋਣ ਲੜ ਸਕਦੀ ਹੈ। ਸੂਤਰਾਂ ਅਨੁਸਾਰ ਇਸ ਸਬੰਧੀ ਫੈਸਲਾ ਕਾਂਗਰਸ ਆਲਾ ਕਮਾਨ ਨੇ ਲੈਣਾ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਰਵਿੰਦਰ ਸਿੰਘ ਲਵਲੀ ਨੇ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਸ਼ਾਜ਼ੀਆ ਇਲਮੀ ਦੇ ਪਰਿਵਾਰ ਦੇ ਕਾਂਗਰਸ ਨਾਲ ਮਜ਼ਬੂਤ ਸਬੰਧ ਰਹੇ ਹਨ। ਸ਼ਾਜ਼ੀਆ ਇਲਮੀ ਦੇ ਜੀਜਾ ਆਰਿਫ ਮੁਹੰਮਦ ਖਾਨ ਬਸਪਾ ਵਿਚ ਸ਼ਾਮਿਲ ਹੋ ਚੁੱਕੇ ਹਨ ਜੋ ਪਹਿਲਾਂ ਕਾਂਗਰਸ ਵਿਚ ਸਨ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੱਤਭੇਦਾਂ ਦੇ ਚੱਲਦਿਆਂ ਸ਼ਾਜ਼ੀਆ ਇਲਮੀ ਨੇ ਪਾਰਟੀ ਛੱਡ ਦਿੱਤੀ ਸੀ।

WRITTEN BY