ਨਵੀਂ ਦਿੱਲੀ 7 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਜ ਪੁਲਿਸ ਦੇ ਬਹੁਤ ਹੀ ਸਖਤ ਸੁਰਖਿਆ ਵਾਲੇ ਘੇਰੇ ਦੇ ਅੰਦਰ ਏਮਜ਼ ਹਸਪਤਾਲ ਵਿਖੇ ਐਮ ਆਰ ਆਈ ਕੀਤੀ ਗਈ । ਇਸ ਗਲ ਦੀ ਜਾਣਕਾਰੀ ਦੇਦੇਆਂ ਹੋਇਆ ਬੀਬੀ ਮਨਪ੍ਰੀਤ ਕੌਰ ਨੇ ਦਸਿਆ ਕਿ ਸਵੇਰੇ 10 ਵਜੇ ਵੀਰ ਜੀ ਨੂੰ ਐਮਬਯੁਲੈਸ ਵਿਚ ਜਿਸ ਦੇ ਅਗੇ ਪਿਛੇ ਕੰਮਾਡੋ ਫੋਰਸ ਦਾ ਸਖਤ ਘੇਰਾ ਸੀ, ਲੈ ਕੇ ਏਮਜ਼ ਹਸਪਤਾਲ ਵਿਖੇ ਲੈ ਕੇ ਆਏ ਸਨ ਉਪਰੰਤ ਸਿੱਧੇ ਹੀ ਐਮ ਆਰ ਆਈ ਵਾਰਡ ਵਿਚ ਲੈ ਜਾ ਕੇ ਵੀਰ ਜੀ ਦੀ ਐਮ ਆਰ ਆਈ ਦੇ ਦੋ ਟੇਸਟ ਕਰਵਾਏ ਗਏ ਸਨ । ਉਨ੍ਹਾਂ ਦਸਿਆ ਕਿ ਵੀਰ ਜੀ ਦਾ ਅਪਣੀ ਬੀਮਾਰੀ ਕਰਕੇ ਅਤੇ ਸਮੇਂ ਸਿਰ ਇਲਾਜ ਨਾ ਹੋਣ
ਕਰਕੇ, ਭਾਰ ਤਕਰੀਬਨ 8 ਕਿਲੋ ਘੱਟ ਗਿਆ ਹੈ । ਬੀਬੀ ਜੀ ਨੇ ਦਸਿਆ ਕਿ ਵੀਰ ਜੀ ਦੀ ਐਮ ਆਰ ਆਈ ਕਰਾਉਣ ਦੇ ਸਮੇਂ ਪੁਲਿਸ ਏਸੀਪੀ ਬਲਰਾਜ ਅਪਣੇ ਦੋ ਸਾਥੀਆ ਨਾਲ ਕਮਰੇ ਵਿਚ ਮੋਜੂਦ ਸਨ ਤੇ ਹੋਰ ਕਿਸੇ ਨੂੰ ਵੀ ਉਸ ਕਮਰੇ ਵਿਚ ਜਾਣ ਦੀ ਇਜਾਜਤ ਨਹੀ ਦਿਤੀ ਗਈ । ਐਮ ਆਰ ਆਈ ਕਰਵਾਉਣ ਉਪੰਰਤ ਭਾਈ ਹਵਾਰਾ ਨੇ ਅਪਣੇ ਕੌਮ ਦੇ ਨਾਮ ਭੇਜੇ ਸੁਨੇਹੇ ਵਿਚ ਕਿਹਾ ਕਿ ਸਿੱਖ ਕੌਮ ਦੇ ਗਲੇ ਤੋਂ ਗੁਲਾਮੀ ਦੇ ਸੰਗਲ ਲਾਹ ਕੇ ਆਜਾਦ ਕਰਵਾਉਣ ਲਈ ਬੱਬਰ ਖਾਲਸਾ ਦੇ ਬਾਨੀ ਭਾਈ ਸੁਖਦੇਵ ਸਿੰਘ ਜੀ ਬੱਬਰ ਦਾ ਸ਼ਹੀਦੀ ਦਿਹਾੜਾ ਜੋ ਕਿ ਸਿੱਖ ਕੌਮ ਅਜ ਮਨਾ ਰਹੀ ਹੈ ਉਹ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਨ ਤੇ ਕੌਮ ਨੂੰ ਉਨ੍ਹਾਂ ਦੇ ਜੂਝਾਰੁਪਨ ਅਤੇ ਰਣਨੀਤੀ ਨੂੰ ਅਪਨਾ ਕੇ ਕੌਮ ਦੀ ਆਜਾਦੀ ਵਲ ਅਪਣੇ ਕਦਮ ਵਧਾਉਣੇ ਚਾਹੀਦੇ ਹਨ ।



