ਚੰਡੀਗੜ੍ਹ, 7 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵੱਖ-ਵੱਖ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਹਰਿਆਣਾ ਦੇ ਤਗਮਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਇਨਾਮ ਰਕਮ ਨੂੰ ਵੱਧਾਉਣ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਏਸ਼ਿਅਨ ਖੇਡ, 2010, ਰਾਸ਼ਟਰ ਮੰਡਲ ਖੇਡ, 2010, ਲੰਦਨ ਉਲੰਪਿਕ, 2012 ਅਤੇ ਹੋਰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਰਾਜ ਦੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੇ ਮੱਦੇਨਜ਼ਰ ਇਹ ਰਕਮ ਵਧਾਉਣ ਦਾ ਫੈਸਲਾ ਕੀਤਾ ਹੈ । ਹੁਣ ਏਸ਼ਿਅਨ ਖੇਡ ਦੇ ਸੋਨਾ ਤਗਮਾ ਜੇਤੂ ਨੂੰ 25 ਲੱਖ ਰੁਪਏ ਦੀ ਬਜਾਏ 2 ਕਰੋੜ ਰੁਪਏ, ਚਾਂਦੀ ਤਗਮ ਜੇਤੂ ਨੂੰ 15 ਲੱਖ ਦੀ ਬਜਾਏ ਇਕ ਕਰੋੜ ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ 10 ਲੱਖ ਰੁਪਏ ਦੀ ਬਜਾਏ
50 ਲੱਖ ਰੁਪਏ ਮਿਲਣਗੇ । ਰਾਸ਼ਟਰ ਮੰਡਲ ਖੇਡ ਦੇ ਸੋਨਾ ਤਗਮਾ ਜੇਤੂ ਨੂੰ 15 ਲੱਖ ਰੁਪਏ ਦੀ ਬਜਾਏ 1 ਕਰੋੜ ਰੁਪਏ, ਚਾਂਦੀ ਤਗਮ ਜੇਤੂ ਨੂੰ 10 ਲੱਖ ਰੁਪਏ ਦੀ ਬਜਾਏ 50 ਲੱਖ ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ 5 ਲੱਖ ਰੁਪਏ ਦੀ ਬਜਾਏ 25 ਲੱਖ ਰੁਪਏ ਮਿਲਣਗੇ । ਇਸੇ ਤਰ੍ਹਾਂ, ਮਾਸਟਰ ਐਥਲੇਟਿਕਸ (ਕੌਮਾਂਤਰੀ) ਏਸ਼ਿਅਨ/ਵਿਸ਼ਵ ਮੁਕਾਬਲੇ ਦੇ ਸੋਨਾ ਤਗਮਾ ਜੇਤੂ ਨੂੰ 35,000 ਰੁਪਏ ਦੀ ਬਜਾਏ 70,000 ਰੁਪਏ, ਚਾਂਦੀ ਤਗਮ ਜੇਤੂ ਨੂੰ 25,000 ਰੁਪਏ ਦੀ ਬਜਾਏ 50,000 ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ 15,000 ਰੁਪਏ ਦੀ ਬਜਾਏ 30,000 ਰੁਪਏ ਮਿਲਣਗੇ । ਇਸੇ ਤਰ੍ਹਾਂ, ਕੌਮੀ ਸਕੂਲ ਖੇਡ, ਸਰਵ ਭਾਰਤੀ ਇੰਟਰ ਵਿਸ਼ਵ ਸਕੂਲ ਖੇਡ ਮੁਕਾਬਲੇ, ਕੌਮੀ ਮਹਿਲਾ ਖੇਡ ਮੇਲੇ ਅਤੇ ਵਿਸ਼ਵ ਉਲੰਪਿਕ (ਕੌਮੀ) (ਮਾਨਸਿਕ ਤੌਰ ‘ਤੇ ਅਪਾਹਿਜ ਖਿਡਾਰੀਆਂ ਲਈ) ਦੇ ਤਗਮਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਪੁਰਸਕਾਰ ਰਕਮ ਨੂੰ ਵੱਧਾ ਕੇ ਦਗੁੱਣਾ ਕੀਤਾ ਗਿਆ ਹੈ । ਹੁਣ ਇੰਨ੍ਹਾਂ ਮੁਕਾਬਲਿਆਂ ਸੋਨਾ ਤਗਮਾ ਜੇਤੂ ਨੂੰ 15,000 ਦੀ ਬਜਾਏ 30,000 ਰੁਪਏ, ਚਾਂਦੀ ਤਗਮ ਜੇਤੂ ਨੂੰ 10,000 ਰੁਪਏ ਦੀ ਬਜਾਏ 20,000 ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ 7,000 ਰੁਪਏ ਦੀ ਬਜਾਏ 14,000 ਰੁਪਏ ਮਿਲਣਗੇ । ਕੈਬਿਨੇਟ ਨੇ ਰਾਜ ਦੀ ਖੇਡ ਨੀਤੀ ਵਿਚ ਛੋਟ ਦਿੰਦੇ ਹੋਏ ਹਾਲ ਹੀ ਵਿਚ ਗਲਾਸਗੋ ਵਿਚ ਸੰਪਨ ਹੋਈ ਰਾਸ਼ਟਰ ਮੰਡਲ ਖੇਡਾਂ ਵਿਚ ਗਗਨ ਨਾਰੰਗ ਦੀ ਉਪਲੱਧਿਆਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ 62.50 ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਵੀ ਫੈਸਲਾ ਕੀਤਾ ਹੈ । ਇਸ ਤੋਂ ਇਲਾਵਾ, ਕੈਬਿਨੇਟ ਨੇ ਕੌਮਾਂਤਰੀ ਮੁਕਾਬਲੇ ਵਿਚ ਸੁਸ੍ਰੀ ਅਨਿਸਾ ਸੈਯੱਦ (ਨਿਸ਼ਾਨੇਬਾਜ) ਦੇ ਵਧੀਆ ਪ੍ਰਦਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਖੇਡ ਵਿਭਾਗ ਵਿਚ ਵਧੀਕ ਡਾਇਰੈਕਟਰ ਦੇ ਅਹੁੱਦੇ ’ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ।
ਹਰਿਆਣਾ ਸਰਕਾਰ ਨੇ ਸੂਬੇ ਦੇ ਕਮਜੋਰ ਵਰਗਾਂ ਦੇ ਲਈ ਵੱਖ ਵੱਖ ਸਥਾਨਾਂ ‘ਤੇ 287 ਕਰੋੜ ਰੁਪਏ ਦੀ ਲਾਗਤ ਨਾਲ 7581 ਫਲੈਟ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ । ਮੰਤਰੀ ਮੰਡਲ ਦੀ ਮੀਟਿੰਗ ਵਿਚ ਲਾਡਲੀ ਸਮਾਜਿਕ ਸੁਰੱਖਿਆ ਭੱਤਾ ਯੋਜਨਾ, ਹਰਿਆਣਾ ਬੌਨਾ ਭੱਤਾ ਯੋਜਨਾ ਅਤੇ ਹਰਿਆਣਾ ਕਿਨਰ ਭੱਤਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਵਿੱਤੀ ਮਦਦ ਦੀਆਂ ਦਰਾਂ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ । ਹਰਿਆਣਾ ਸਰਕਾਰ ਨੇ ਗਰੀਬ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਲੜਕੀਆਂ ਦੇ ਵਿਆਹ ‘ਤੇ ਮਾਲੀ ਮਦਦ ਉਪਲੱਬਧ ਕਰਾਉਣ ਦੇ ਲਈ ਸਮੂਹਿਕ ਵਿਆਹ ‘ਤੇ ਕੰਨਿਆਦਾਨ ਨਾਮ ਦੀ ਨਵੀਂ ਯੋਜਨਾ ਲਾਗੂ ਕਰਨ ਦਾ ਫੈਸਲਾ ਲਿਆ ਹੈ । ਕੈਬਿਨੇਟ ਦੀ ਮੀਟਿੰਗ ਵਿਚ ਖਾਸਤੌਰ ‘ਤੇ ਸੇਵਾਰਤ ਅਤੇ ਸੇਵਾ ਮੁਕਤ ਫੌਜੀਆਂ ਅਤੇ ਨੀਮ ਫੌਜੀਆਂ ਲਈ ਰੋਹਤਕ ਸ਼ਹਿਰ ਵਿਚ ਓਮੈਕਸ ਲਿਮਿਟਿਡ ਵੱਲੋਂ ਵਿਕਸਿਤ ਕੀਤੀ ਜਾਣ ਵਾਲੀ ਰਿਹਾਇਸ਼ੀ ਯੋਜਨਾ ਦੇ ਲਈ ਰਿਹਾਇਸ਼ੀ ਨੀਤੀ (ਏ.ਐਚ.ਪੀ.)-2013 ਵਿਚ ਛੋਟ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ।



