Skip to content
Independent perspectives. Global stories.
BREAKING

ਹਰਿਆਣਾ : ਕਮਿਸ਼ਨਰਾਂ ਦੀਆਂ ਨਿਯੁਕਤੀਆਂ ‘ਤੇ ਇਤਰਾਜ਼ ਪ੍ਰਗਟ ਕਰਨ ਵਾਲੇ ਆਈ. ਏ. ਐੱਸ. ਅਧਿਕਾਰੀ ਦਾ ਤਬਾਦਲਾ

Share this story

Page-1_28 ਚੰਡੀਗੜ੍ਹ, 6 ਅਗਸਤ (ਨਾਗਪਾਲ)- ਹਰਿਆਣਾ ‘ਚ ਦੋ ਆਯੋਗਾਂ ‘ਚ ਕਮਿਸ਼ਨਰਾਂ ਦੀਆਂ ਨਿਯੁਕਤੀਆਂ ‘ਤੇ ਇਤਰਾਜ਼ ਪ੍ਰਗਟ ਕਰਨ ਵਾਲੇ ਪ੍ਰਦੀਪ ਕਾਸਨੀ ਸਮੇਤ ਸੱਤ ਆਈ. ਏ. ਐੱਸ. ਅਧਿਕਾਰੀਆਂ ਦਾ ਕੱਲ੍ਹ ਸੂਬਾ ਸਰਕਾਰ ਨੇ ਤਬਾਦਲਾ ਕਰ ਦਿੱਤਾ। ਭੁਪਿੰਦਰ ਸਿੰਘ ਹੁੱਡਾ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਹਰਿਆਣਾ ‘ਚ ਸੂਚਨਾ ਕਮਿਸ਼ਨਰਾਂ ਅਤੇ ਰਾਈਟ ਟੂ ਸਰਵਿਸਿਜ਼ ਕਮਿਸ਼ਨ ‘ਚ ਮੁੱਖ ਕਮਿਸ਼ਨਰ , ਕਮਿਸ਼ਨਰਾਂ ਦੀ ਨਿਯੁਕਤੀ ‘ਤੇ ਸਵਾਲ ਕਰਨ ਵਾਲੇ ਆਈ. ਏ. ਐੱਸ. ਅਧਿਕਾਰੀ ਪ੍ਰਦੀਪ ਕਾਸਨੀ ‘ਤੇ ਗਾਜ ਡਿੱਗੀ ਹੈ। ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਹਰਿਆਣਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਕੱਤਰ ਅਹੁਦੇ ਤੋਂ ਹਟਾ ਦਿੱਤਾ ਹੈ। ਨਾਲ ਹੀ, ਉਨ੍ਹਾਂ ਨੂੰ ਹਰਿਆਣਾ ਏਡਜ਼ ਨਿਯੰਤਰਨ ਸੁਸਾਇਟੀ ਦੇ ਯੋਜਨਾ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਸਨੀ ਦੇ ਸਥਾਨ ‘ਤੇ ਹੁਣ ਅਸ਼ੋਕ ਸਾਂਗਵਾਨ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ।

WRITTEN BY