Skip to content
Independent perspectives. Global stories.
BREAKING

ਹੈਗਲ ਦੀ ਯਾਤਰਾ ਨਾਲ ਭਾਰਤ-ਅਮਰੀਕਾ ਰੱਖਿਆ ਸੰਬੰਧਾਂ ਨੂੰ ਮਿਲੇਗੀ ਤੇਜ਼ੀ

Share this story

Page-1_21 ਵਾਸ਼ਿੰਗਟਨ, 6 ਅਗਸਤ (ਪੀ. ਟੀ)- ਅਮਰੀਕੀ ਰੱਖਿਆ ਮੰਤਰੀ ਚੱਕ ਹੈਗਲ ਦੀ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਭਾਰਤ ਯਾਤਰਾ ਦੇ ਬਾਰੇ ‘ਚ ਅਮਰੀਕੀ ਵਿਸ਼ੇਲਸ਼ਕਾਂ ਨੇ ਕਿਹਾ ਹੈ ਕਿ ਨਵੀਂ ਸਰਕਾਰ ਦੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਦੀ ਇਸ ਪਹਿਲੀ ਯਾਤਰਾ ਨਾਲ ਭਾਰਤ-ਅਮਰੀਕਾ ਰੱਖਿਆ ਸੰਬੰਧਾਂ ਨੂੰ ਇੱਕ ਜ਼ਰੂਰੀ ਤੇਜ਼ੀ ਮਿਲੇਗੀ। ਹੈਗਲ ਅਮਰੀਕਾ ਦੇ ਦੂਸਰੇ ਕੈਬਨਿਟ ਮੰਤਰੀ ਹਨ, ਜੋ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਉੱਚ ਪੱਧਰ ਦਾ ਵਫ਼ਦ ਵੀ ਹੋਵੇਗਾ। ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ ਅਮਰੀਕੀ ਰੱਖਿਆ ਮੰਤਰੀ ਆਪਣੇ ਹਮ ਰੁਤਬਾ ਅਰੁਣ ਜੇਤਲੀ ਨਾਲ ਵਾਰਤਾ ਕਰਨਗੇ। ਉਨ੍ਹਾਂ ਦੀ ਮੁਲਾਕਾਤ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਹੋਣ ਦੀ ਸੰਭਾਵਨਾ ਹੈ।

WRITTEN BY