Skip to content
Independent perspectives. Global stories.
BREAKING

ਉੱਘੀ ਹਾਕੀ ਖਿਡਾਰਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ .ਖੁਦਕੁਸ਼ੀ

Share this story

Page-1_24 ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਭੁਪਿੰਦਰ ਨਮੋਲ)- ਸਥਾਨਕ ਸੰਗਰੂਰ ਦੀ ਇੱਕ ਨੌਜਵਾਨ ਉੱਘੀ ਹਾਕੀ ਖਿਡਾਰਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦਾ ਦੁਖਦਾਈ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ.ਥਾਣਾ ਸੰਗਰੂਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਅਤੇ ਸੁਨਾਮ ਤੋਂ ਹੌਲਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਇੱਕ ਨੌਜਵਾਨ ਲੜਕੀ ਨੇ ਨੀਲੋਵਾਲ ਫਾਟਕ ਦੇ ਨੇੜੇ ਲੁਧਿਆਣਾ ਤੋਂ ਹਿਸਾਰ ਜਾਣ ਵਾਲੀ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਪਹਿਚਾਣ ਅੱਜ ਰਾਜਵਿੰਦਰ ਕੌਰ (20) ਪੁੱਤਰੀ ਸੁਰਿੰਦਰ ਸਿੰਘ ਵਾਸੀ ਜਖੇਪਲ ਰੋਡ ਧਖਤੋਰ ਨਗਰ ਸੁਨਾਮ ਵਜੋਂ ਹੋਈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਮੈਂਬਰਾਂ ਦੇ ਦੱਸਣ ਅਨੁਸਾਰ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ। ਇਸ ਮਾਮਲੇ

ਸੰਬੰਧੀ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗਾ। ਇਸ ਘਟਨਾ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਅਤੇ ਲੜਕੀ ਦੇ ਕੋਚ ਨੇ ਦੱਸਿਆ ਕਿ ਮ੍ਰਿਤਕ ਲੜਕੀ ਬੜੀ ਹੋਣਹਾਰ ਸੀ ਅਤੇ ਹਾਕੀ ਦੀ ਉੱਘੀ ਖਿਡਾਰਨ ਸੀ । ਜਿਸ ਨੇ 4 ਵਾਰੀ ਰਾਜ ਪੱਧਰੀ ਖੇਡਾਂ ਵਿਚ ਭਾਗ ਲਿਆ ਅਤੇ ਇੰਟਰਸਿਟੀ ਵੀ ਖੇਡ ਚੁੱਕੀ ਸੀ। ਲੁਧਿਆਣਾ ਸਪੋਰਟਸ ਵਿੰਗ ਵਿਚ ਸਕੂਲੀ ਪੜਾਈ ਕਰਨ ਉਪਰੰਤ ਬੀ.ਏ.ਭਾਗ ਪਹਿਲਾ ਰਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ ਸੀ ਅਤੇ ਹੁਣ ਕਿਸੇ ਨਵੇਂ ਕਾਲਜ ਵਿਚ ਦਾਖ਼ਲਾ ਲੈਣ ਦੀ ਫ਼ੀਸ ਦਾ ਬੰਦੋਬਸਤ ਨਹੀਂ ਸੀ ਕਰ ਪਾ ਰਹੀ। ਜਿਸ ਕਰ ਕੇ ਮਾਨਸਿਕ ਪ੍ਰੇਸ਼ਾਨ ਰਹਿਣ ਲੱਗੀ। ਜ਼ਿਕਰਯੋਗ ਲੜਕੀ ਦਾ ਪਿਤਾ (ਦਿਹਾੜੀ) ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾਂ ਮੁਸ਼ਕਲ ਨਾਲ ਚਲਾਉਂਦਾ ਹੈ। ਜਦੋਂ ਕਿ ਹੋਣਹਾਰ ਲੜਕੀ ਦੇ ਰੌਸ਼ਨ ਭਵਿੱਖ ਕਈ ਮਹਿੰਗੇ ਸਾਧਨ ਅਤੇ ਪੜਾਈਆਂ ਦੇ ਖ਼ਰਚੇ ਉਸ ਦੇ ਵਿੱਤ ਤੋਂ ਬਾਹਰ ਸਨ। ਇਸ ਮੌਕੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਮਾਂ ਰਹਿੰਦੇ ਹੀ ਉਹ ਗ਼ਰੀਬ ਅਤੇ ਹੋਣਹਾਰ ਖਿਡਾਰੀਆਂ ਦੀ ਬਾਂਹ ਫੜੇ ਤਾਂ ਜੋ ਅਜਿਹੇ ਦੁਖਦਾਈ ਕਿੱਸੇ ਮੁੜ ਨਾ ਵਾਪਰਨ।

WRITTEN BY