Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਬਦਸਲੂਕੀ ਕਰਕੇ ਗੁਰਦੁਆਰਾ ਸਾਹਿਬ ’ਤੇ ਜਬਰੀ ਕਬਜਾ ਕੀਤਾ- ਜਥੇ: ਅਵਤਾਰ ਸਿੰਘ

Share this story

Page-1_17 ਅੰਮ੍ਰਿਤਸਰ, 6 ਅਗਸਤ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁੱਡਾ ਦੀ ਕਾਂਗਰਸ ਸਰਕਾਰ ਤੇ ਉਸ ਦੇ ਪਿੱਠੂਆਂ ਵੱਲੋਂ ਹਰਿਆਣਾ ਦੇ ਗੁਰਦੁਆਰੇ ਤੇ ਜਬਰੀ ਕਬਜਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ•ਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਹੀ ਹਰਿਆਣਾ ਦੇ ਕੈਥਲ ਦੇ ਗੂਲ•ਾ ਚੀਕਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਕਬਜਾ ਹੋਇਆ ਹੈ। ਉਨ•ਾਂ ਕਿਹਾ ਕਿ ਇਤਿਹਾਸ ਵਿੱਚ ਹੁੱਡਾ ਤੇ ਉਸ ਦੀ ਕਾਂਗਰਸ ਸਰਕਾਰ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ•ਾਂ ਕਿਹਾ ਕਿ ਹਰਿਆਣਾ ਵਿੱਚ ਵਾਪਰੀ ਇਸ ਘਟਨਾ ਨਾਲ ਹੁੱਡਾ ਤੇ ਉਸ ਦੇ ਹੱਥ ਠੋਕੇ ਝੀਂਡਾ ਤੇ ਉਸ ਦੇ ਲਾਮ-ਲਸ਼ਕਰ ਦੇ ਅਸਲੀ ਚਿਹਰੇ ਨੰਗੇ ਹੋ ਕੇ ਉਨ•ਾਂ ਦਾ ਗਰੂਰ ਸਾਹਮਣੇ ਆਇਆ ਹੈ। ਉਨ•ਾਂ ਕਿਹਾ ਕਿ ਇਕ ਪਾਸੇ ਤਾਂ

ਝੀਂਡਾ ਐਂਡ ਪਾਰਟੀ ਆਪਸੀ ਗੱਲਬਾਤ ਨਾਲ ਸ਼ਾਂਤੀ ਪੂਰਵਕ ਮਸਲੇ ਹੱਲ ਕਰਨ ਦੇ ਬਿਆਨ ਦਾਗ ਰਹੀ ਹੈ ਤੇ ਦੂਸਰੇ ਪਾਸੇ ਆਪਣੇ ਹੀ ਭਰਾਵਾਂ ਦੀ ਖੂਨ ਦੀ ਹੋਲੀ ਖੇਡਣਾ ਚਾਹੁੰਦੀ ਹੈ।ਉਨ•ਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਮਿਲੀ ਭੁਗਤ ਨਾਲ ਝੀਂਡਾ ਤੇ ਉਸ ਦੇ ਚਮਚਿਆਂ ਨੇ ਜਬਰੀ ਕੈਥਲ ਦੇ ਗੂਲ•ਾ ਚੀਕਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਉਥੇ ਡਿਊਟੀ ਕਰ ਰਹੇ ਮੁਲਾਜਮਾਂ ਦੇ ਹੱਥ ਬੰਨ ਕੇ  ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਅਕਾਊਂਟੈਂਟ ਨਾਲ ਬਦਸਲੂਕੀ ਕੀਤੀ ਅਤੇ ਉਨ•ਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ। ਦੂਜੇ ਪਾਸੇ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਵੀ ਬੇਰੀਕੇਡ ਤੋੜ ਕੇ ਜਬਰੀ ਕਬਜਾ ਕਰਨ ਦੀ ਕੋਸ਼ਿਸ਼ ਕੀਤੀ।
ਉਨ•ਾਂ ਕਿਹਾ ਕਿ ਇਨ•ਾਂ ਕਾਂਗਰਸੀ ਪਿੱਠੂਆਂ ਦਾ ਧਿਆਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਵੱਲ ਨਹੀਂ ਬਲਕਿ ਉਨ•ਾਂ ਦੀਆਂ ਗੋਲਕਾਂ ਹਥਿਆਉਣ ਤੇ ਹੈ ਅਤੇ ਹੁੱਡਾ ਇਹ ਪੈਂਤੜਾ ਸਿਰਫ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਰਕੇ ਵਰਤ ਰਿਹਾ ਹੈ। ਉਨ•ਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਹੁੱਡਾ ਤੇ ਉਸ ਦੇ ਹੱਥ ਠੋਕਿਆਂ ਦੀਆਂ ਲੂੰਬੜਚਾਲਾਂ ਵਿੱਚ ਨਾ ਆਉਣ ਅਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇਣ।

WRITTEN BY