ਚੰਡੀਗੜ, 6 ਅਗਸਤ (ਪੀ. ਟੀ)- ਹਰਿਆਣਾ ਦੇ ਕੁਰੂਕਸ਼ੇਤਰ ਦੇ ਗੁਰਦੁਆਰੇ ਤੇ ਭਾਵੇ. ਅੱਜ ਵੱਖਰੀ ਕਮੇਟੀ ਆਗੂ ਜਗਦੀਸ਼ ਝੀਂਡਾ ਗਰੁੱਪ ਦੀ ਕਬਜਾ ਕਰਨ ਦੀ ਕਾਰਵਾਈ ਫੇਲ ਹੋ ਗਈ ਪਰ ਇਸ ਦੌਰਾਨ ਵੱਖਰੀ ਕਮੇਟੀ ਐਡਹਾਕ ਦੇ ਕਰਿੰਦਿਆਂ ਵਲੋਂ ਗੂਹਲਾ ਚੀਕਾ ਦੇ ਇਤਹਾਸਕ ਗੁਰਦੁਆਰੇ ਤੇ ਕਬਜਾ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਗੁਰਦੁਆਰੇ ਤੇ ਐਸ ਜੀ ਪੀ ਸੀ ਦੇ ਕਰਿੰਦੇ ਤੇ ਟਾਸਕ ਫੋਰਸ ਬਹੁਤ ਹੀ ਨਾਮਤਰ ਸੀ ਤੇ ਅਚਾਨਕ ਝੀਂਡਾ ਗਰੁੱਪ ਦੇ ਸਮਰਥਕਾਂ ਨੇ ਵੱਡੀ ਗਿਣਤੀ ਚ ਇਥੇ ਪਹੁੰਚਕੇ ਧੱਕੇ ਨਾਲ ਗੁਰਦੁਆਰੇ ਤੇ ਕਬਜਾ ਕਰ ਲਿਆ। ਜਾਣਕਾਰੀ ਅਨੁਸਾਰ ਇਸ ਗੁਰਦੁਆਰੇ ਚ 15-20 ਦੇ ਕਰੀਬ ਗੁਰਦੁਆਰੇ ਦੇ ਸੇਵਾਦਾਰ ਤੇ ਹੋਰ ਅਮਲਾ ਹੀ ਮੌਜੂਦ ਸਨ। ਇਸ ਬਾਰੇ ਭਿਣਕ ਪੈਣ ਤੇ ਵੱਖਰੀ ਕਮੇਟੀ ਦੇ ਹਮਾਇਤੀ 150-200 ਦੇ ਕਰੀਬ ਵੱਡੀ ਗਿਣਤੀ ਚ ਇਥੇ ਪਹੁੰਚ ਗਏ, ਜਿਨ੍ਹਾਂ ਨੇ ਗੁਰਦੁਆਰੇ ਤੇ ਕਬਜਾ ਕਰ ਲਿਆ।
ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀ ਪਾਤਸ਼ਾਹੀ ਤੇ ਕਬਜੇ ਦੀ ਕੋਸ਼ਿਸ਼- ਕੁਰੂਕਸ਼ੇਤਰ- ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਸਮੇਂ ਹੋਰ ਭੱਖ ਗਿਆ ਜਦੋਂ ਝੀਂਡਾ ਗਰੁੱਪ ਨੇ ਹਰਿਆਣਾ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਰੋਕਣ ਲਈ ਪੁਲਸ ਨੂੰ ਆਪਣੇ ਬਲ ਦੀ ਵਰਤੋਂ ਕਰਨੀ ਪਈ ਅਤੇ ਲਾਠੀਚਾਰਜ ਕਰਨਾ ਪਿਆ। ਝੀਂਡਾ ਗਰੁੱਪ ਨੂੰ ਖਦੇੜਨ ਲਈ ਪੁਲਸ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਵਰਣਨਯੋਗ ਹੈ ਕਿ ਝੀਂਡਾ ਗਰੁੱਪ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਅੱਜ ਕੁਰੂਕਸ਼ੇਤਰ ਵਿਖੇ ਇਕੱਠ ਸੱਦਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਝੀਂਡਾ ਗਰੁੱਪ ਨੇ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਪੁਲਸ ਵਲੋਂ ਵਿਚ ਬਚਾਅ ਕਰਦਿਆਂ ਟਕਰਾਅ ਟਾਲ ਦਿੱਤਾ ਗਿਆ ਸੀ।



