ਚੰਡੀਗੜ੍ਹ, 6 ਅਗਸਤ (ਪੀ. ਟੀ)- ਪੰਜਾਬ ਸਰਕਾਰ ਨੇ ਪ੍ਰਬੰਧਕੀ ਆਧਾਰ ’ਤੇ 18 ਆਈ.ਪੀ.ਐਸ. ਅਤੇ 7 ਪੀ.ਪੀ.ਐਸ. ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਈ. ਪੀ. ਐਸ. ਅਧਿਕਾਰੀ ਸ੍ਰੀ ਐਸ.ਕੇ. ਸ਼ਰਮਾ ਨੂੰ ਤਰੱਕੀ ਪਿੱਛੋਂ ਡੀ. ਜੀ. ਪੀ. ਜੇਲਾਂ, ਪੰਜਾਬ ਚੰਡੀਗੜ੍ਹ ਅਤੇ ਡੀ.ਜੀ.ਪੀ, ਪੰਜਾਬ ਦੀ ਨਿਗਰਾਨੀ ਹੇਠ ਕਮਿਊਨਿਟੀ ਪੁਲਿਸਿੰਗ ਵਿੰਗ ਦਾ ਵਾਧੂ ਵੀ ਦਿੱਤਾ ਗਿਆ ਹੈ। ਜਦ ਕਿ ਸ੍ਰੀ ਆਰ.ਪੀ.ਸਿੰਘ ਨੂੰ ਏ.ਡੀ.ਜੀ.ਪੀ./ਟ੍ਰੈਫ਼ਿਕ ਪੰਜਾਬ ਚੰਡੀਗੜ੍ਹ, ਸ੍ਰੀ ਜਸਮਿੰਦਰ ਸਿੰਘ ਨੂੰ ਏ.ਡੀ.ਜੀ.ਪੀ./ਆਈ.ਟੀ. ਐਂਡ ਟੈਲੀਕਮਿਊਨੀਕੇਸ਼ਨ ਪੰਜਾਬ ਚੰਡੀਗੜ੍ਹ, ਸ੍ਰੀ ਸੀ. ਸੀਤਾ ਰਾਮ ਰੈਡੀ ਨੂੰ ਏ. ਡੀ.ਜੀ.ਪੀ./ਟ੍ਰੇਨਿੰਗ ਪੰਜਾਬ ਚੰਡੀਗੜ੍ਹ ਅਤੇ ਡਾਇਰੈਕਟਰ ਐਮ.ਆਰ.ਐਸ., ਪੀ. ਪੀ.ਏ., ਫ਼ਿਲੌਰ ਹੈਡਕੁਆਰਟਰ ਚੰਡੀਗੜ੍ਹ, ਸ੍ਰੀ ਰਾਜਪਾਲ ਮੀਨਾ ਨੂੰ ਏ.ਡੀ.ਜੀ.ਪੀ./ਪ੍ਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ, ਸ੍ਰੀ ਵੀ.ਕੇ. ਭਾਵੜਾ ਨੂੰ
ਡਾਇਰੈਕਟਰ, ਇਨਵੈਸਟੀਗੇਸ਼ਨ ਬਿਊਰੋ ਪੰਜਾਬ ਚੰਡੀਗੜ੍ਹ, ਸ੍ਰੀ ਰੋਹਿਤ ਚੌਧਰੀ ਨੂੰ ਤਰੱਕੀ ਪਿੱਛੋਂ ਏ.ਡੀ.ਜੀ.ਪੀ./ਜੀ.ਆਰ.ਪੀ. ਪਟਿਆਲਾ, ਸ੍ਰੀ ਆਈ.ਪੀ.ਐਸ. ਸਹੋਤਾ ਨੂੰ ਏ.ਡੀ.ਜੀ.ਪੀ.-ਕਮ-ਐਮ.ਡੀ. ਪੀ.ਪੀ.ਐਚ.ਸੀ. ਚੰਡੀਗੜ੍ਹ, ਸ੍ਰੀ ਸੰਜੀਵ ਕਾਲੜਾ ਨੂੰ ਆਈ.ਜੀ.ਪੀ./ਆਰਮਡ ਬਟਾਲੀਅਨ ਜ¦ਧਰ, ਸ੍ਰੀ ਬੀ.ਕੇ. ਗਰਗ ਨੂੰ ਆਈ.ਜੀ.ਪੀ./ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ, ਸ੍ਰੀ ਗੌਤਮ ਚੀਮਾ ਨੂੰ ਆਈ.ਜੀ.ਪੀ./ਆਈ.ਟੀ. ਐਂਡ ਟੀ.-2 ਪੰਜਾਬ ਚੰਡੀਗੜ੍ਹ, ਸ੍ਰੀ ਰਾਕੇਸ਼ ਚੰਦਰਾ ਨੂੰ ਆਈ.ਜੀ.ਪੀ./ਕਮਾਂਡੋ ਬਹਾਦਰਗੜ੍ਹ ਪਟਿਆਲਾ, ਸ੍ਰੀ ਮੁਖਵਿੰਦਰ ਸਿੰਘ ਛੀਨਾ ਨੂੰ ਡੀ.ਆਈ.ਜੀ./ਇਨਫ਼ਰਮੇਸ਼ਨ ਟੈਕਨਾਲੌਜੀ ਐਂਡ ਟੈਲੇਕਮਿਊਨੀਕੇਸ਼ ਪੰਜਾਬ ਚੰਡੀਗੜ੍ਹ, ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਡੀ.ਆਈ.ਜੀ. ਜ¦ਧਰ ਰੇਂਜ, ਸ੍ਰੀ ਯੁਰਿੰਦਰ ਸਿੰਘ ਨੂੰ ਪੁਲਿਸ ਕਮਿਸ਼ਨਰ ਜ¦ਧਰ, ਸ੍ਰੀ ਗੁਰਪੀਤ ਤੂਰ ਨੂੰ ਐਸ.ਐਸ.ਪੀ. ਗੁਰਦਾਸਪੁਰ, ਸ੍ਰੀ ਬਿਕਰਮ ਪਾਲ ਸਿੰਘ ਭੱਟੀ ਨੂੰ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਆਈ.ਪੀ.ਐਸ. ਅਧਿਕਾਰੀ ਸ੍ਰੀ ਗੁਰਸ਼ਰਨ ਸਿੰਘ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ, ਪੀ.ਪੀ.ਏ. ਫ਼ਿਲੌਰ ਤੈਨਾਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ 7 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਸ੍ਰੀ ਸੁਖਵੰਤ ਸਿੰਘ ਨੂੰ ਐਸ.ਐਸ.ਪੀ. ਫ਼ਿਰੋਜ਼ਪੁਰ, ਸ੍ਰੀ ਮਨਮਿੰਦਰ ਸਿੰਘ ਨੂੰ ਐਸ.ਐਸ.ਪੀ. ਬਟਾਲਾ, ਸ੍ਰੀ ਮਨਮੋਹਨ ਕੁਮਾਰ ਨੂੰ ਐਸ.ਐਸ.ਪੀ. ਤਰਨ ਤਾਰਨ, ਸ੍ਰੀ ਜਸਦੀਪ ਸਿੰਘ ਸੈਣੀ ਨੂੰ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ, ਸ੍ਰੀ ਜਤਿੰਦਰ ਸਿੰਘ ਖਹਿਰਾ ਨੂੰ ਐਸ.ਐਸ.ਪੀ. ਮੋਗਾ, ਸ੍ਰੀ ਰਾਜਜੀਤ ਸਿੰਘ ਨੂੰ ਐਸ.ਐਸ.ਪੀ. ਹੁਸ਼ਿਆਰਪੁਰ ਅਤੇ ਪੀ.ਪੀ.ਐਸ. ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਤੀਜੀ ਕਮਾਂਡੋ ਬਟਾਲੀਅਲ ਮੋਹਾਲੀ ਦਾ ਕਮਾਂਡੈਂਟ ਲਾਇਆ ਗਿਆ ਹੈ।



