ਫਤਿਹਗੜ੍ਹ ਸਾਹਿਬ, 6 ਅਗਸਤ, (ਪੀ. ਟੀ)- ‘‘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਬਹੁਤ ਲੰਮੇ ਸਮੇਂ ਤੋਂ ਦਲੀਲ ਸਹਿਤ ਕੂਕ-ਕੂਕ ਕੇ ਕਹਿੰਦਾ ਆ ਰਿਹਾ ਹੈ ਕਿ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਆਜ਼ਾਦੀ (ਖਾਲਿਸਤਾਨ) ਪ੍ਰਾਪਤ ਕੀਤੇ ਬਿਨਾਂ ਸਿੱਖ ਕੌਮ ਦੇ ਮਸਲਿਆਂ ਦਾ ਅੰਤ ਨਹੀਂ ਹੋ ਸਕਦਾ। ਸਿੱਖ ਕੌਮ ਦੇ ਸਮੂਹ ਰੋਗਾਂ ਦੀ ਇਕ ਹੀ ਦਵਾ ਹੈ ਖਾਲਿਸਤਾਨ ਦੀ ਕਾਇਮੀ। ਲੇਕਿਨ ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੀਆਂ ਕਈ ਸਿੱਖ ਜਥੇਬੰਦੀਆਂ ਇਸ ਸੱਚ ਨੂੰ ਮੰਨਣ ਤੋਂ ਮੁਨਕਰ ਹੋ ਕੇ ਹਿੰਦ ਦੀ ਮੁੱਖ ਧਾਰਾ ਦੀ ਗੱਲ ਕਰਕੇ ਆਪੋ ਆਪਣੇ ਸਿਆਸੀ ਅਤੇ ਪਰਿਵਾਰਿਕ ਮੁਫਾਦਾਂ ਦੀ ਪੂਰਤੀ ਕਰਨਾਂ ਲੋੜਦੇ ਸਨ ਅਤੇ ਪਹਿਰਾਵੇ ਉਪਰੋਂ ਚੋਗਾ ਕਦੀ ਕਦਾਈਂ ਖਾਲਿਸਤਾਨ ਦਾ ਇਸ ਲਈ ਪਾ ਲੈਂਦੇ ਸਨ ਤਾਂ ਕਿ ਸਿੱਖ ਕੌਮ ਵਿਚ ਵਿਚਰਨ ਦੇ ਸਮਰੱਥ ਰਹਿਣ। ਜੇਕਰ ਅੱਜ ਦਲ ਖਾਲਸਾ ਦੀ ਜਥੇਬੰਦੀ ਜਿਸ ਦੀ ਪੈਦਾਇਸ਼ ਮੇਰੇ ਬਾਪੂ ਜੀ ਦੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਘਰ ਵਿਚ ਬੈਠ ਕੇ ਸ.
ਗਜਿੰਦਰ ਸਿੰਘ, ਸਵਰਗਵਾਸੀ ਸ. ਜਗਜੀਤ ਸਿੰਘ ਚੌਹਾਨ ਅਤੇ ਮੇਰੇ ਬਜੁਰਗ ਸ. ਜੋਗਿੰਦਰ ਸਿੰਘ ਮਾਨ ਨੇ ਸਲਾਹ ਮਸ਼ਵਰਾ ਕਰਾੇ ਹੋਏ ਬਣਾਈ ਸੀ, ਉਸ ਦਲ ਖਾਲਸਾ ਦੇ ਪੰਜਾਬ ਵਿਚਲੇ ਆਗੂ ਜੇਕਰ ਅੱਜ ‘‘ਆਜਾਦੀ ਸੰਕਲਪ ਦਿਵਸੂ ਮਨਾਉਣ ਦ ਗੱਲ ਕਰ ਰਹੇ ਹਨ ਤਾਂ ਇਹ ਸਵਾਗਤਯੋਗ ਹੈ।
ਕਿਊਂਕਿ ‘‘ਦੇਰ ਆਏ ਦਰੁਸਤ ਆਏੂ ਦੇ ਮਹਾਂਵਾਕ ਅਨੁਸਾਰ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਵਾਪਿਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦੈ।ੂਇਹ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਲ ਖਾਲਸਾ ਵੱਲੋਂ ਆਜਾਦੀ ਸੰਕਰਪ ਦਿਵਸ ਮਨਾਉਣ ਦੇ ਕੀਤੇ ਗਏ ਐਲਾਨ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਥੇ ਹਿੰਦੂਤਵ ਜਮਾਤਾਂ ਕਾਂਗਰਸ, ਬੀਜੇਪੀ, ਆਰ ਐਸ ਐਸ ਆਦਿ ਹਿੰਦੂਤਵ ਸੰਗਠਨ ਹਿੰਦੀ, ਹਿੰਦੂ ਅਤੇ ਹਿੰਦੂਤਵ ਰਾਸ਼ਟਰ ਲਈ ਇਕ ਹੋ ਕੇ ਕੰਮ ਕਰ ਰਹੇ ਹਨ ਅਤੇ ਕਦੀ ਗਜਰਾਤ ਕਦੀ ਜੰਮੂ ਕਸ਼ਮੀਰ, ਕਦੀ ਦੱਖਣੀ ਸੂਬਿਆਂ, ਕਦੀ ਹੈਦਰਾਬਾਦ , ਕਦੀ ਸਹਾਰਨਪੁਰ ਆਦਿ ਵਿਖੇ ਘੱਟ ਗਿਣਤੀ ਕੌਮਾਂ ਸਿੱਖ, ਮੁਸਲਮਿ ਅਤੇ ਇਸਾਈਆਂ ਵਿਰੁੱਧ ਸਾਜਿਸ਼ਾਂ ਰਾਹੀਂ ਦੰਗੇ ਫਸਾਦ ਕਰਵਾ ਕੇ ਹਮਲੇ ਕਰ ਰਹੇ ਹਨ, ਊੱਥੇ ਸਿੱਖ ਕੌਮ ਦੀ ਅਣਖ-ਗੈਰਤ ਅਤੇ ਵੱਖਰੀ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਅਤੇ ਇਹਨਾਂ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ ਦੀ ਸਥਾਈ ਰੂਪ ਵਿਚ ਹਿਫਾਜਤ ਕਰਨ ਲਈ ਇਹ ਜਰੂਰੀ ਹੈ ਕਿ ਏਸ਼ੀਆ ਖਿੱਤੇ ਦੀਆਂ ਤਿੰਨ ਪ੍ਰਮਾਣੂ ਫੌਜੀ ਤਾਕਤਾਂ ਮੁਸਲਿਮ ਪਾਕਿਸਤਾਨ, ਕਾਮਰੇਡ ਚੀਨ ਅਤੇ ਹਿੰਦੂ ਹਿੰਦੋਸਤਾਨ ਦੇ ਵਿਚਕਾਰ ਬਤੌਰ ਬਫਰ ਸਟੇਟ ਦੇ ਸਿੱਖ ਵੱਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ ਕਸ਼ਮੀਰ, ਲੇਹ, ਲੱਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਵਿਚ ਜਮਹੁਰੀਅਤ ਅਤੇ ਅਮਨ ਮਈ ਤਰੀਕੇ ਬਿਨਾਂ ਕਿਸੇ ਖੁਨ ਦਾ ਕਤਰਾ ਵਹਾਏ ‘‘ਆਜਾਦ ਬਾਦਸ਼ਾਹੀ ਸਿੱਖ ਰਾਜੂ (ੀਨਦੲਪੲਨਦੲਨਟ ੰੋਵੲਰੲਗਿਨ ੰਕਿਹ ੰਟਅਟੲ), ਖਾਲਿਸਤਾਨ ਕਾਇਮ ਕਰਨ ਵਿਚ ਹੀ ਸਭ ਦੀ ਬਿਹਤਰੀ ਹੈ।



