Skip to content
Independent perspectives. Global stories.
BREAKING

ਮਿਸਰ ’ਚ ਅੱਤਵਾਦੀ ਹਮਲਾ, 9 ਲੋਕਾਂ ਦੀ ਮੌਤ

Share this story

ਕਾਇਰਾ, 6 ਅਗਸਤ (ਪੀ. ਟੀ)- ਮਿਸਰ ‘ਚ ਮਾਰਸਾ ਮਾਤਰੋ ਗਵਰਨੇਟ ਦੇ ਮਰੀਨਾ ਅਲ ਅਲਾਮੀਨ ਖੇਤਰ ’ਚ ਅੱਤਵਾਦੀ ਹਮਲੇ ’ਚ ਇੱਕ ਪੁਲਿਸ ਕਰਮਚਾਰੀ ਸਮੇਤ 9 ਲੋਕ ਮਾਰੇ ਗਏ ਹਨ। ਮਿਸਰ ਦੇ ਗ੍ਰਹਿ ਮੰਤਰਾਲਾ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਅੱਤਵਾਦੀਆਂ ਨੇ ਇੱਕ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਅਤੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਵਾਹਨ ‘ਚ ਧਮਾਕਾ ਹੋ ਗਿਆ, ਜਿਸ ‘ਚ ਇੱਕ ਪੁਲਿਸ ਜਵਾਨ ਸਮੇਤ ਪੰਜ ਲੋਕ ਮਾਰੇ ਗਏ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਅੱਤਵਾਦੀ ਇੱਕ ਕਾਰ ‘ਚ ਸਵਾਰ ਹੋ ਕੇ ਭੱਜ ਗਏ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਮਰੀਨਾ ਰਿਜ਼ਾਰਟ ਦੇ ਗੇਟ ਨੰਬਰ-6 ਦੇ ਸਾਹਮਣੇ ਘੇਰ ਲਿਆ। ਇਸ ਦੌਰਾਨ ਹੋਈ ਮੁੱਠਭੇੜ ‘ਚ ਚਾਰ ਅੱਤਵਾਦੀ ਮਾਰੇ ਗਏ।

WRITTEN BY