Skip to content
Independent perspectives. Global stories.
BREAKING

ਅੰਮ੍ਰਿਤਸਰ ’ਚ 5 ਸਾਲਾ ਬੱਚਾ ਭੇਦ-ਭਰੀ ਹਾਲਤ ’ਚ ਅਗਵਾ

Share this story

ਅੰਮ੍ਰਿਤਸਰ, 6 ਅਗਸਤ (ਪੀ. ਟੀ)-ਅੰਮ੍ਰਿਤਸਰ ਦੀ ਪਾਸ਼ ਕਾਲੌਨੀ ਰਣਜੀਤ ਐਵੀਨਿਊ ‘ਚ ਅੱਜ ਦਿਨ-ਦਿਹਾੜੇ ਇਕ 5 ਸਾਲਾ ਮਾਸੂਮ ਬੱਚੇ ਨੂੰ ਭੇਦਭਰਹ ਹਾਲਤ ‘ਚ ਅਗਵਾ ਕਰ ਲਿਆ ਗਿਆ। 2 ਮੋਟਰਸਾਈਕਲ ‘ਤੇ ਆਏ 4 ਅਗਵਾਕਾਰ ਉਸ ਵੇਲੇ ਬੱਚੇ ਨੂੰ ਚੁੱਕੇ ਕੇ ਲੈ ਗਏ, ਜਦ ਉਹ ਸਕੂਲ ਤੋਂ ਛੁੱਟੀ ਹੋਣ ਉਪਰੰਤ ਸਕੂਲ ਦੀ ਵੈਨ ਰਾਹੀਂ ਘਰ ਪੁੱਜਿਆ ਸੀ। ਅਗਵਾ ਬੱਚੇ ਦੀ ਸ਼ਨਾਖਤ ਹਰਵੰਸ਼ਬੀਰ ਸਿੰਘ (5) ਪੁੱਤਰ ਹਰਮਿੰਦਰ ਸਿੰਘ ਵਾਸੀ 346 ਈ. ਬਲਾਕ ਰਣਜੀਤ ਐਵੀਨਿਊ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਉਕਤ ਬੱਚੇ ਦੇ ਮਾਤਾ-ਪਿਤਾ (ਹਰਮਿੰਦਰ ਸਿੰਘ ਤੇ ਸ੍ਰੀਮਤੀ ਨਵਜੋਤ ਕੌਰ) ਦੋਵੇਂ ਸਕੂਲ ਅਧਿਆਪਕ ਹਨ। ਉਨ੍ਹਾਂ ਦਾ ਪਰਿਵਾਰ ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਕੋਟ ਬੁੱਢਾ ਨਾਲ ਸਬੰਧਿਤ ਹੈ ਤੇ ਇਸ ਵੇਲੇ ਇਥੇ ਉਕਤ ਕੋਠੀ ‘ਚ ਕਿਰਾਏ ‘ਤੇ ਰਹਿ ਰਹੇ ਹਨ। ਕੋਠੀ ਦੇ ਮਾਲਕ ਸ: ਗੁਰਦੇਵ ਸਿੰਘ ਛੀਨਾ ਨੇ ਦੱਸਿਆ ਕਿ ਉਕਤ ਬੱਚਾ ਕੈਂਬਰਿਜ ਇੰਟਰਨੈਸ਼ਨਲ ਸਕੂਲ

ਲੋਹਾਰਕਾ ਰੋਡ ਵਿਖੇ ਨਰਸਰੀ ਦਾ ਵਿਦਿਆਰਥੀ ਹੈ, ਜਿਥੇ ਉਸ ਨੂੰ ਸਕਲ ਦੀ ਵੈਨ ਰਾਹੀਂ ਛੁੱਟੀ ਹੋਣ ‘ਤੇ ਵੈਨ ਡਰਾਈਵਰ ਤੇ ਕੰਡਕਟਰ ਵੱਲੋਂ ਘਰ ਦੇ ਬੂਹੇ ਅੱਗੇ ਉਤਾਰਿਆ ਗਿਆ। ਬੱਚੇ ਦੀ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਅਗਵਾਕਾਰਾਂ ਨੇ ਬੱਚੇ ਨੂੰ ਫੁਰਤੀ ਨਾਲ ਚੁੱਕ ਲਿਆ।

WRITTEN BY