ਅੱਜ ਕਾਂਗਰਸ ਦੀ ਚੌਣ ਪ੍ਰਚਾਰ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਕਿ ਪਿਛਲੇ ਦਿਨੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਯੂਥ ਕਾਂਗਰਸ ਪਟਿਆਲਾ-2 ਦੇ ਪ੍ਰਧਾਨ ਵਿਨੋਦ ਅਰੋੜਾ ਕਾਲੂ ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਮੁੜ ਤੋਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਪ੍ਰਨੀਤ ਕੌਰ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾਂ ਦੇ ਕੇ ਕਾਂਗਰਸ ਪਾਰਟੀ ਵਿੱਚ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਇਸ ਨਾਲ ਯੂਥ ਕਾਂਗਰਸੀ ਆਗੂਆਂ ਵਿੱਚ ਇਕ ਨਵਾਂ ਜੋਸ਼ ਭਰ ਜਾਵੇਗਾ। ਇਸ ਮੌਕੇ ਵਿਨੋਦ ਅਰੋੜਾ ਕਾਲੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਸ਼ਹਿਰੀ ਵਿਧਾਨ ਸਭਾ ਇਲੈਕਸ਼ਨ ਜਿਤਾਉਣ ਲਈ ਭਰਪੂਰ ਯਤਨ ਕਰਣਗੇ ਅਤੇ ਯੂਥ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਅੱਲਗ-ਅੱਲਗ ਟੀਮਾਂ ਬਣਾ ਕੇ ਪ੍ਰਨੀਤ ਕੌਰ ਦੇ ਹੱਕ ਵਿੱਚ ਵੋਟਾਂ ਭੁਗਤਾਉਣਗੇ। ਇਸ ਮੌਕੇ ਕੇ.ਕੇ. ਸ਼ਰਮਾ, ਅਨਿਲ ਮੰਗਲਾ ਬਲਾਕ
ਪ੍ਰਧਾਨ, ਪਿੰਕੀ ਪੰਡਿਤ, ਜਸਵਿੰਦਰ ਜ਼ੁਲਕਾ, ਰਿੰਕੂ ਸੂਦ, ਰਾਜੇਸ਼ ਲੱਕੀ, ਗੁਰਪ੍ਰੀਤ ਸਿੰਘ ਸ਼ਾਨਾ, ਵਿਸ਼ਵਾਸ਼ ਸੈਣੀ ਕਾਲੂ, ਨਰਿੰਦਰ ਅਹੁਜਾ, ਰਾਜਾ ਸਰਜੀਕਲ, ਸੁਖਵਿੰਦਰ ਪੁਨਿੰਆ, ਸ਼ੇਰੂ ਪੰਡਿਤ, ਯਸ਼ ਕੁਮਾਰ ਆਦਿ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।



