ਜੋਗਾ, 5 ਜੁਲਾਈ (ਜਗਤਾਰ ਸਿੰਘ ਡੀਸੀ ਰੱਲਾ)- ਪਿੰਡ ਰੱਲਾ ਦੇ ਖੇਤਾਂ ਵਿੱਚ ਨੌਜਵਾਨ ਮਰਦ ਅਤੇ ਔਰਤ ਦਾ ਸ਼ੱਕੀ ਹਾਲਾਤਾਂ ’ਚ ਕਤਲ ਹੋਣ ਦੀ ਖਬਰ ਹੈ । ਜਾਣਕਾਰੀ ਅਨੁਸਾਰ ਜਗਦੇਵ ਸਿੰਘ ਵਾਸੀ ਅਕਲੀਆ ਅਤੇ ਪਰਮਜੀਤ ਕੌਰ ਵਾਸੀ ਜੋਗਾ ਦੇ ਕਰੀਬ ਕਈ ਸਾਲਾਂ ਤੋਂ ਨਜ਼ਾਇਜ਼ ਸੰਬੰਧ ਸਨ ਇਸ ਕਰਕੇ ਰਾਤ ਉਨ੍ਹਾਂ ਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ । ਥਾਣਾ ਜੋਗਾ ਵਿਖੇ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਗੁਰਚਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਖਿਲ਼ਾਫ ਪਰਚ ਦਰਜ ਕਰਕੇ ਡੀ.ਐਸ.ਪੀ. ਰੁਪਿੰਦਰ ਭਾਰਦਵਾਜ ਦੀ ਅਗਵਾਈ ਵਿੱਚ ਥਾਣਾ ਮੁਖੀ ਦਲਵੀਰ ਸਿੰਘ ਦੁਆਰਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮੌਕੇ ’ਤੇ ਪੁੱਜੇ ਐ¤ਸ.ਐ¤ਸ.ਪੀ. ਭੁਪਿੰਦਰ ਸਿੰਘ ਖੱਟੜਾ ਅਤੇ
ਡੀ.ਐਸ.ਪੀ. ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਤਫਤੀਸ਼ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।ਤਸਵੀਰ- ਜੋਗਾ ਨੇੜੇ ਰੱਲਾ ਦੇ ਖੇਤਾਂ ’ਚ ਕਤਲ ਵਾਲੀ ਥਾਂ ’ਤੇ ਲੋਕਾਂ ਨਾਲ ਗੱਲਬਾਤ ਕਰਦੇ ਐਸ.ਐਸ.ਪੀ. ਮਾਨਸਾ ਭੁਪਿੰਦਰ ਸਿੰਘ ਖੱਟੜਾ, ਡੀ.ਐਸ.ਪੀ. ਰੁਪਿੰਦਰ ਭਾਰਦਵਾਜ ਅਤੇ ਹੋਰ ।



