Skip to content
Independent perspectives. Global stories.
BREAKING

ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਪੰਜਾਬ ’ਚ ਟਿਊਬਵੈ¤ਲਾਂ ਨੂੰ ਬਿਜਲੀ ਕੁਨੈਕਸ਼ਨ ਨਾ ਦੇਣ ਦੀ ਕੀਤੀ ਸਿਫ਼ਾਰਿਸ਼

Share this story

Page-1_14 ਬਠਿੰਡਾ, 5 ਅਗਸਤ (ਪੀ. ਟੀ)- ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੀ ਤੇਜ਼ੀ ਨਾਲ ਡਿਗ ਰਹੀ ਸਤ੍ਹਾ ਨੂੰ ਸਾਹਮਣੇ ਰ¤ਖਕੇ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਪੰਜਾਬ ਵਿਚ ਫ਼ਿਲਹਾਲ ਟਿਊਬਵੈ¤ਲਾਂ ਲਈ ਹੋਰ ਬਿਜਲੀ ਕੁਨੈਕਸ਼ਨ ਨਾ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਉ¤ਚ ਅਧਿਕਾਰਤ ਪ੍ਰਾਪਤ ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਦੇ 130 ਜ਼ੋਨਾਂ ਵਿਚੋਂ 100 ਜ਼ੋਨ ਅਜਿਹੇ ਹਨ, ਜਿ¤ਥੇ ਧਰਤੀ ਹੇਠਲਾ ਪਾਣੀ ਖ਼ਤਰਨਾਕ ਹ¤ਦ ਤ¤ਕ ਹੇਠਾਂ ਜਾਣ ਕਰਕੇ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਇਨ੍ਹਾਂ ਨੂੰ ਡਾਰਕ ਜ਼ੋਨ ਕਰਾਰ ਦਿ¤ਤਾ ਹੋਇਆ ਹੈ। ਅਧਿਕਾਰੀਆਂ ਅਨੁਸਾਰ ਜੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਨਾ ਹੋਈ ਤਾਂ ਅਗਲੇ 20 ਸਾਲਾਂ ਤ¤ਕ ਪੰਜਾਬ ਮਾਰੂਥਲ ਬਣ ਜਾਵੇਗਾ। ਸੈਂਟਰਲ ਗਰਾਊਂਡ ਵਾਟਰ ਅਥਾਰਟੀ ਦੀ ਚੇਤਾਵਨੀ ਦੇ

ਬਾਵਜੂਦ ਪਿਛਲੀ ਲੋਕ ਸਭਾ ਚੋਣ ਦੇ ਦੌਰਾਨ ਪੰਜਾਬ ਵਿਚ 5 ਏਕੜ ਤੋਂ ਘ¤ਟ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ 70 ਹਜ਼ਾਰ ਕੁਨੈਕਸ਼ਨ ਮਨਜ਼ੂਰ ਕਰਕੇ ਕਿਸਾਨਾਂ ਨੂੰ ਡਿਮਾਂਡ ਨੋਟਿਸ ਜਾਰੀ ਕਰ ਦਿ¤ਤੇ ਹਨ। ਹਾਲਾਂਕਿ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਅਤੇ ਫੂਲ ਬਲਾਕਾਂ ਨੂੰ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਪੂਰੀ ਤਰ੍ਹਾਂ ‘ਡਾਰਕ ਜ਼ੋਨ‘‘ ਘੋਸ਼ਿਤ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਮੌੜ ਮੰਡੀ ਡਵੀਜ਼ਨ ਵਿਚ 1800 ਅਤੇ ਬਿਜਲੀ ਨਿਗਮ ਨੇ ਬਠਿੰਡਾ ਸਰਕਲ ਵਿਚ 15 ਹਜ਼ਾਰ ਟਿਊਬਵੈ¤ਲ ਕੁਨੈਕਸ਼ਨ ਮਨਜ਼ੂਰ ਕੀਤੇ ਗਏ ਹਨ। ਨਵਾਂ ਸ਼ਹਿਰ ਇਲਾਕਾ ਜੋ ਡਾਰਕ ਜ਼ੋਨ ਵਿਚ ਸ਼ਾਮਿਲ ਹੈ ਵਿਖੇ 2 ਹਜ਼ਾਰ ਟਿਊਬਵੈ¤ਲ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਅਨੁਸਾਰ ਅੰਮ੍ਰਿਤਸਰ, ਫ਼ਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਵੀ ਧਰਤੀ ਹੇਠਲੇ ਪਾਣੀ ਦੀ ਸਤਹ ਤੇਜ਼ੀ ਨਾਲ ਡਿਗ ਰਹੀ ਹੈ। ਇਸ ਸਮ¤ਸਿਆ ਨੂੰ ਲੈ ਕੇ ਕੁ¤ਝ ਸਮਾਜ ਸੇਵਕ ਸੰਸਥਾਵਾਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਪਾਸ ਵੀ ਸ਼ਿਕਾਇਤ ਦਰਜ ਕਰਾਈ ਹੈ।

WRITTEN BY