ਨਵੀਂ ਦਿੱਲੀ, 5 ਅਗਸਤ (ਪੀ. ਟੀ)- ਸੰਘ ਲੋਕ ਸੇਵਾ ਆਯੋਗ ਦੀ ਪ੍ਰੀ ਪ੍ਰੀਖਿਆ ‘ਚ ਸੀਸੈਟ ਨੂੰ ਲੈ ਕੇ ਵਿਵਾਦ ਹੋਰ ਵਧਦਾ ਜਾ ਰਿਹਾ ਹੈ। ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ‘ਚ ਸੀਸੈਟ ਨੂੰ ਲਾਗੂ ਰੱਖਣ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਮੰਗਲਵਾਰ ਨੂੰ ਰਾਜ ਸਭਾ ‘ਚ ਵਿਰੋਧੀ ਧਿਰ ਨੇ ਖ਼ਾਸਾ ਹੰਗਾਮਾ ਕੀਤਾ। ਉੱਥੇ ਸੀਸੈਟ ਮੁੱਦੇ ‘ਤੇ ਕੁੱਝ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉੱਥੇ ਸਰਕਾਰ ਨੇ ਅੱਜ ਸਦਨ ‘ਚ ਕਿਹਾ ਕਿ ਸੀਸੈਟ ‘ਤੇ ਫ਼ੈਸਲਾ ਸਹੀ ਹੈ।



