Skip to content
Independent perspectives. Global stories.
BREAKING

ਹਰਿਆਣਾ ਕਮੇਟੀ ਸਬੰਧੀ ਵਿਵਾਦ ਹਾਲੇ ਕਾਇਮ

Share this story

ਚੰਡੀਗੜ੍ਹ, 5 ਅਗਸਤ (ਪੀ. ਟੀ)- ਐੱਸ. ਜੀ. ਪੀ. ਸੀ ਅਤੇ ਹਰਿਆਣਾ ’ਚ ਨਵੀਂ ਬਣੀ ਐੱਚ. ਐੱਸ. ਜੀ. ਪੀ. ਸੀ. ਵਿਚਕਾਰ ਹਰਿਆਣਾ ਦੇ ਗੁਰਦੁਆਰਿਆਂ ਦੇ ਕਬਜ਼ਿਆਂ ਨੂੰ ਲੈ ਕੇ ਅੜਿੱਕਾ ਲਗਾਤਾਰ ਬਰਕਰਾਰ ਹੈ। ਅੱਜ ਚੌਥੇ ਦਿਨ ਵੀ ਦੋਵੇਂ ਜਥੇਬੰਦੀਆਂ ਨੇ ਮੈਦਾਨ ਛੱਡਣ ਤੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਲੈ ਕੇ ਕੇਂਦਰ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਐਡਹਾਕ ਐੱਚ.ਐੱਸ.ਜੀ.ਪੀ.ਸੀ. ਜਿਸ ਕੋਲ 41 ਦਫ਼ਤਰ ਹਨ ਅਤੇ ਹਰਿਆਣਾ ਦੇ 30 ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਚਾਹੁੰਦੀ ਹੈ, ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਫ਼ਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੱਲੋਂ ਸੰਭਾਲਿਆ ਜਾ ਰਿਹਾ ਹੈ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ 7 ਮੈਂਬਰੀ ਵਫ਼ਦ ਪ੍ਰਧਾਨ ਜਗਦੀਸ਼ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੇ

ਗਵਰਨਰ ਨੂੰ ਮਿਲਿਆ ਹੈ।ਇਸ ਦੌਰਾਨ ਦੌਵਾਂ ਧਿਰਾਂ ਵਿੱਚ ਸਮਝੌਤੇ ਲਈ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹਾਲੇ ਕੋਈ ਨਤੀਜਾ ਸਾਹਮਣੇ  ਨਹੀਂ ਆਇਆ।ਆਪਸੀ ਸਹਿਮਤੀ ਨਾਲ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਬੇਸ਼ੱਕ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰੰਤੂ ਹਾਲੇ ਫੌਰੀ ਤੌਰ ’ਤੇ ਆਪਸੀ ਟਕਰਾਅ ਨੂੰ ਟਾਲੇ ਜਾਣ ਦੇ ਆਸਾਰ ਨਹੀਂ ਬਣੇ। ਸ੍ਰੋਮਣੀ ਕਮੇਟੀ ਵੱਲੋਂ ਆਪਣੇ ਅਧੀਨ ਗੁਰਦੁਆਰਿਆਂ ਨੂੰ ਛੱਡਣ ਲਈ ਹਾਲੇ ਕੋਈ ਸੰਕੇਤ ਨਹੀਂ ਦਿੱਤਾ ਜਾ ਰਿਹਾ।

WRITTEN BY