Skip to content
Independent perspectives. Global stories.
BREAKING

ਆਸਾਰਾਮ ਦੇ ਆਸ਼ਰਮ ਵਿਚ ਬੱਚਿਆਂ ਦੀ ਮੌਤ ਦੀ ਸੀ.ਬੀ.ਆਈ ਜਾਂਚ ਰੱਦ

Share this story

ਅਹਿਮਦਾਬਾਦ, 5 ਅਗਸਤ (ਪੀ. ਟੀ)- ਇੱਕ ਸਥਾਨਕ ਅਦਾਲਤ ਨੇ 2008 ਵਿਚ ਬਾਪੂ ਆਸਾਰਾਮ ਦੇ ਸਥਾਨਕ ਆਸ਼ਰਮ ‘ਚ ਠਹਿਰੇ 2 ਬੱਚਿਆਂ ਦੀ ਮੌਤ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਰੱਦ ਕਰ ਦਿੱਤੀ ਹੈ। ਮੁੱਖ ਜੱਜ ਐਮ.ਵੀ ਗੋਹੇਲ ਨੇ ਮਾਪਿਆਂ ਵੱਲੋਂ ਦਾਇਰ ਪਟੀਸ਼ਨ ਇਸ ਆਧਾਰ ‘ਤੇ ਰੱਦ ਕਰ ਦਿੱਤੀ ਕਿ ਰਾਜ ਦੀ ਜਾਂਚ ਏਜੰਸੀ ਸੀ.ਆਈ.ਡੀ ਮਾਮਲੇ ਦੀ ਜਾਂਚ ਕਰਨ ਉਪਰੰਤ ਦੋਸ਼ ਪੱਤਰ ਪਹਿਲਾਂ ਹੀ ਦਾਇਰ ਕਰ ਚੁੱਕੀ ਹੈ। 10 ਸਾਲਾ ਦਿਪੇਸ਼ ਵਾਘੇਲਾ ਤੇ 11 ਸਾਲਾ ਅਭਿਸ਼ੇਕ ਵਾਘੇਲਾ ਆਸਾਰਾਮ ਦੇ ਮੋਟੇਰਾ ਆਸ਼ਰਮ ਵਿਚਲੇ ਰਿਹਾਇਸ਼ੀ ਸਕੂਲ ਗੁਰੂਕੁਲ ਵਿਚੋਂ 3 ਜੁਲਾਈ 2008 ਨੂੰ ਭੇਦਭਰੀ ਹਾਲਤ ਵਿਚ ਗ਼ਾਇਬ ਹੋ ਗਏ ਸਨ। 5 ਜੁਲਾਈ 2008 ਨੂੰ ਉਨ੍ਹਾਂ ਦੀਆਂ ਖ਼ਰਾਬ ਹੋਈਆਂ ਲਾਸ਼ਾਂ ਆਸ਼ਰਮ ਨੇੜੇ ਵਗਦੇ ਸਾਬਰਮਤੀ ਦਰਿਆ ਦੇ ਕੰਢੇ ਤੋਂ ਮਿਲੀਆਂ ਸਨ।

WRITTEN BY