Skip to content
Independent perspectives. Global stories.
BREAKING

ਮਹੱਤਵਪੂਰਨ ਸਬੰਧ ਦੀ ਸ਼ੁਰੂਆਤ ਹੈ ਕੈਰੀ ਦੀ ਯਾਤਰਾ : ਅਮਰੀਕਾ

Share this story

ਵਾਸ਼ਿੰਗਟਨ, 5 ਅਗਸਤ (ਪੀ. ਟੀ)- ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਦੀ ਭਾਰਤ ਯਾਤਰਾ ਭਾਰਤ ਦੀ ਨਵੀਂ ਸਰਕਾਰ ਨਾਲ ਮਹੱਤਵਪੂਰਨ ਸਬੰਧ ਦੀ ਸ਼ੁਰੂਆਤ ਹੈ। ਇਹ ਸਰਕਾਰ ਅਮਰੀਕਾ ਲਈ ਕਾਫ਼ੀ ਰਣਨੀਤਕ ਮਹੱਤਵ ਰੱਖਦੀ ਹੈ। ਕੈਰੀ ਨੇ ਪਿਛਲੇ ਹਫ਼ਤੇ ਨਵੀਂ ਦਿੱਲੀ ਦੀ ਯਾਤਰਾ ਕੀਤੀ ਸੀ ਅਤੇ ਇੱਥੇ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਪੰਜਵੀਂ ਸਾਲਾਨਾ ਭਾਰਤ-ਅਮਰੀਕਾ ਰਣਨੀਤਕ ਵਾਰਤਾ ਦੀ ਸਹਿ ਪ੍ਰਧਾਨਗੀ ਕੀਤੀ ਸੀ। ਉਹ ਨਰਿੰਦਰ ਮੋਦੀ ਨਾਲ ਮਿਲਣ ਵਾਲੇ ਓਬਾਮਾ ਪ੍ਰਸ਼ਾਸਨ ਦੇ ਪਹਿਲੇ ਕੈਬਨਿਟ ਮੰਤਰੀ ਹਨ। ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਜੈਨ ਸਾਕੀ ਨੇ ਕਿਹਾ ਕਿ ਉਹ ਇਸ ਯਾਤਰਾ ਨੂੰ ਕੋਈ ਅੰਤਿਮ ਜਾਂ ਨਿਰਨਾਇਕ ਯਾਤਰਾ ਦੇ ਤੌਰ ‘ਤੇ ਨਹੀਂ ਦੇਖਦੇ ਬਲਕਿ ਇਹ ਉਸ ਨਵੀਂ ਸਰਕਾਰ ਨਾਲ ਇੱਕ ਮਹੱਤਵਪੂਰਨ ਸਬੰਧ ਦੀ ਸ਼ੁਰੂਆਤ ਹੈ, ਜੋ ਅਮਰੀਕਾ ਲਈ ਕਾਫ਼ੀ ਰਣਨੀਤਕ ਮਹੱਤਵ ਰੱਖਦੀ ਹੈ।

WRITTEN BY