ਤਲਵੰਡੀ ਸਾਬੋ 5 ਅਗਸਤ (ਰਣਜੀਤ ਸਿੰਘ ਰਾਜੂ)- ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਉਮੀਦਵਾਰ ਵਜੋਂ ਉਤਾਰੇ ਜਾਣ ਅਤੇ ਉਸ ਤੋਂ ਬਾਦ ਟਿਕਟ ਕੱਟੇ ਜਾਣ ਦੇ ਰੋਸ ਵਜੋਂ ਆਜਾਦ ਤੌਰ ਤੇ ਚੋਣ ਮੈਦਾਨ ਵਿੱਚ ਉੱਤਰੇ ਉੱਘੇ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ।ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਪਿੰਡਾਂ ਅਤੇ ਮੰਡੀਆਂ ਦੇ ਨੌਜਵਾਨਾਂ ਦਾ ਉਨ੍ਹਾਂ ਦੀ ਚੋਣ ਸਭਾਵਾਂ ਸੁਨਣ ਲਈ ਉੱਮੜ ਰਿਹਾ ਇਕੱਠ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਹਾਮੀ ਵੀ ਭਰਦਾ ਹੈ। ਅੱਜ ਨਵਾਂ ਪਿੰਡ,ਜਗਾ ਰਾਮ ਤੀਰਥ,ਕਲਾਲਵਾਲਾ,ਫੱਤਾ ਬਾਲੂ ਆਦਿ ਪਿੰਡਾਂ ਦੇ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਵਿੱਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੋਵਾਂ ਪ੍ਰਤੀ ਰੋਸ ਹੈ।
ਇਸ ਮੌਕੇ ਬਲਕਾਰ ਨੂੰ ਭਾਰਤੀ ਸਵਾਭਿਮਾਨ ਪਾਰਟੀ ਵੱਲੋਂ ਹਮਾਇਤ ਦੇਣ ਦਾ ਐਲਾਨ ਵੀ ਕੀਤਾ ਗਿਆ।ਉਕਤ ਐਲਾਨ ਪਾਰਟੀ ਦੇ ਪੰਜਾਬ ਇੰਚਾਰਜ ਜਗਦੀਸ਼ ਸ਼ਰਮਾਂ ਨੇ ਅੱਜ ਬਲਕਾਰ ਸਿੱਧੂ ਦੇ ਪਾਰਟੀ ਦਫਤਰ ਵਿੱਚ ਕੀਤਾ।ਇਸ ਮੌਕੇ ਬਲਕਾਰ ਸਿੱਧੂ ਨਾਲ ਪੁਨੀਤ ਗਰਗ,ਤਰਸੇਮ ਸਿੰਗਲਾ,ਊਸ਼ਾ ਤਨੇਜਾ ਮਹਿਲਾ ਮੰਡਲ ਪ੍ਰਧਾਨ,ਸ਼ੀਲਾ ਮਨਚੰਦਾ,ਹਰਬੰਸ ਕੌਰ,ਖਰੈਤੀ ਲਾਲ,ਕੁਲਜੀਤ ਸਿੰਘ ਬਰਾੜ ਜਨ:ਸਕੱ: ਯੂਥ ਵਿੰਗ ਸਵਾਭਿਮਾਨ ਪਾਰਟੀ,ਰਾਜਪਾਲ ਸਿੰਘ ਐੱਸ.ਸੀ ਮੋਰਚਾ,ਪੂਹਲੀ ਭਾਗੀਵਾਂਦਰ ਆਦਿ ਆਗੂ ਹਾਜਿਰ ਸਨ।



