Skip to content
Independent perspectives. Global stories.
BREAKING

ਸਰਕਾਰ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ : ਠੰਡਲ

Share this story

Page-1_17 ਹੁਸ਼ਿਆਰਪੁਰ, 29 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਸੂੁਬੇ ਵਿਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਉਲੀਕ ਰਹੀ ਹੈ ਤੇ ਇਸ ਮੰਤਵ ਲਈ ਪੰਜਾਬ ਦੇ ਇਤਿਹਾਸਕ ਸ਼ਹਿਰਾਂ ਸ਼੍ਰੀ ਆਨੰਦਪੁਰ ਸਾਹਿਬ ਤੇ ਅਮ੍ਰਿਤਸਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ, ਸਭਿਆਚਾਰਕ ਤੇ ਜੇਲ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ ਬਾਜਵਾ ਵਲੋਂ ਕਰਵਾਏ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕਹੇ। ਸ. ਠੰਡਲ ਨੇ ਕਿਹਾ ਕਿ ਪੰਜਾਬੀ ਸੂਬੇ ਦੀ ਗੌਰਵਮਈ ਇਤਿਹਾਸਕ ਵਿਰਾਸਤ ਤੇ ਭੂਗੋਲਿਕ ਖੂਬਸੂਰਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬੇਹਦ ਸਹਾਈ ਹਨ, ਇਸ ਲਈ ਪੰਜਾਬ

ਸਰਕਾਰ ਵਲੋਂ ਇਥੇ ਇਤਿਹਾਸਕ, ਭੂਗੋਲਿਕ ਮਹੱਤਵ ਰੱਖਣ ਵਾਲੇ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਸੈਲਾਨੀਆਂ ਦੀ ਸਹੂਲਤ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ ਤੇ ਅਮ੍ਰਿਤਸਰ ਦੇ ਇਲਾਕਿਆਂ ਲਈ ਵਿਸ਼ੇਸ਼ ਜੋਨ ਬਣਾ ਕੇ ਆਵਾਜਾਈ ਤੇ ਰਿਹਾਇਸ਼ੀ ਸਹੂਲਤਾਂ ਦੇਣ ਦੀ ਤਜਵੀਜ ਬਣਾਈ ਜਾ ਰਹੀ ਹੈ।
ਉਨ•ਾਂ ਦੱਸਿਆ ਕਿ ਪੰਜਾਬ ਦੀ ਖੇਤੀ ਦੇ ਆਧਾਰਿਤ ਫਾਰਮ ਟੂਰਿਜਮ ਸਿਸਟਮ ਨੂੰ ਵੀ ਸੈਰ ਸਪਾਟੇ ਲਈ ਅਮਲ ਵਿਚ ਲਿਆਉਣ ਦੀ ਕੋਸ਼ਿਸ ਕੀਤੀ ਜਾਵੇਗੀ। ਇਸ ਮੌਕੇ’ਤੇ ਜੈਨ ਕੋ ਪੰਜਾਬ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਲਾਲੀ ਬਾਜਵਾ, ਜਿਲਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਸਰਬਜੋਤ ਸਿੰਘ ਸਾਬੀ, ਸ਼ਿਵਦੇਵ ਸਿੰਘ ਬਾਜਵਾ ਆਗੂ ਭਠਾ ਯੂਨੀਅਨ, ਰਾਣਾ ਰਣਵੀਰ ਸਿੰਘ, ਕੌਮੀ ਯੂਥ ਅਕਾਲੀ ਆਗੂ, ਇਕਬਾਲ ਸਿੰਘ ਖੇੜਾ ਸਰਪੰਚ ਸਲੇਰਨ, ਬਰਜਿੰਦਰ ਮੋਹਣ ਸਿੰਘ ਬੇਦੀ, ਜਸੂ ਜੈਨ, ਸੁਖਦੇਵ ਸਿੰਘ, ਦਵਿੰਦਰ ਸਿੰਘ ਬਾਜਵਾ ਆਦਿ ਸਮੇਤ ਭਾਰੀ ਸੰਖਿਆ ਵਿਚ ਅਕਾਲੀ ਦਲ ਦੇ ਯੂਥ ਆਗੂ ਤੇ ਵਰਕਰ ਹਾਜ਼ਰ ਸਨ।

WRITTEN BY