Skip to content
Independent perspectives. Global stories.
BREAKING

ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਧਰਨੇ ਲਈ ਆ ਰਹੇ ਪਿੰਡ ਵਾਸੀਆਂ ਨੂੰ ਪੁਲਿਸ ਨੇ ਰੋਕਿਆ

Share this story

ਫਰੀਦਕੋਟ, 22 ਜੁਲਾਈ (ਗੁਰਪ੍ਰੀਤ ਸਿੰਘ)-ਪੰਚਾਇਤੀ ਚੋਣਾਂ ਸਮੇਂ ਫਰੀਦਕੋਟ ਜਿਲ੍ਹੇ ਦੇ ਪਿੰਡ ਚੇਤ ਸਿੰਘ ਵਾਲਾ ਵਿਖੇ ਹੋਏ ਪਵਿਤਰ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਉਣ ਲਈ ਫਰੀਦਕੋਟ ਦੀ ਮਿੰਨੀ ਸਕੱਤਰੇਤ ਵਿਖੇ ਧਰਨਾਂ ਦੇਣ ਜਾ ਰਹੇ ਪਿੰਡ ਵਾਸੀਆਂ ਅਤੇ ਪਵਿੱਤਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਭਾ੍ਰੀ ਪੁਲਿਸ ਫੋਰਸ ਨੇ ਪਿੰਡ ਮਚਾਕੀ ਕਲਾਂ ਵਿਖੇ ਨਾਲੇ ਦੇ ਪੁਲ ਤੇ ਰੋਕ ਕੇ ਅੱਗੇ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਗੁੱਸੇ ਵਿਚ ਆਏ ਹੋਏ ਪਿੰਡ ਵਾਸੀਆਂ ਨੇ ਉੱਥੇ ਹੀ ਧਰਨਾਂ ਸੁਰੂ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਸੁਰੂ ਕਰ ਦਿੱਤੀ।
killer
ਧਰਨਾਂਕਾਰੀ ਮੰਗ ਕਰ ਰਹੇ ਸਨ ਕਿ ਪਵਿੱਤਰ ਸਿੰਘ ਦੀ ਮੌਤ ਲਈ ਜਿੰਮੇਵਾਰ ਪਰਵਿੰਦਰ ਸਿੰਘ ਅਤੇ ਗੋਲੀ ਚਲਾਉਣ ਵਾਲੇ ਥਾਣੇਦਾਰ ਗੁਰਚਰਨ ਸਿੰਘ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਸਥਿਤੀ ਨੂੰ ਕਾਬੂ ਕਰਨ ਲਈ ਏਡੀਸੀ ਫਰੀਦਕੋਟ ਸ੍ਰੀ ਮੋਹਨ ਲਾਲ ਨਾਇਬ ਤਹਿਸੀਲਦਾਰ ਫਰੀਦਕੋਟ ਸਮੇਤ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਸੇ ਮਾਪਿਆ ਨਾਲ ਸ਼ਾਂਤੀ ਪੂਰਵਕ ਮਾਮਲੇ ਦੇ ਹੱਲ ਗਲਬਾਤ ਕੀਤੀ।ਜਿਸ ਨੂੰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਨਿਕਾਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਗੱਲਬਾਤ ਲਈ ਮਿੰਨੀ ਸਕੱਤਰੇਤ ਫਰੀਦਕੋਟ ਭੇਜਿਆ ਗਿਆ ।ਖਬਰ ਭੇਜੇ ਜਾਣ ਤੱਕ ਫਰੀਦਕੋਟ ਮਿੰਨੀ ਸਕੱਤਰੇਤ ਅਤੇ ਪਿੰਡ ਮਚਾਕੀ ਕਲਾਂ ਵਿਖੇ ਮ੍ਰਿਤਕ ਦੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਧਰਨਾਂ ਜਾਰੀ ਸੀ।ਦੱਸਣਯੋਗ ਹੈ ਕਿ ਸੌ ਦੇ ਕਰੀਬ ਪਿੰਡ ਵਾਸੀਆ ਨੂੰ ਰੋਕਣ ਲਈ ਜਿਲ੍ਹਾ ਪੁਲਿਸ ਵੱਲੋਂ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਪੁਲਿਸ ਬਲ ਪਿੰਡ ਚੇਤ ਸਿੰਘ ਵਾਲਾ,ਮਚਾਕੀ ਕਲਾਂ ਅਤੇ ਸਹਿਰ ਵਿਚ ਤੈਨਾਤ ਕੀਤਾ ਗਿਆ ਹੈ।ਇਸ ਸਮੇਂ ਜਦ ਏਡੀ ਸੀ ਸ੍ਰੀ ਮੋਹਨ ਲਾਲ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਜਲਦ ਹੀ ਕਾਰਵਾਈ ਕਰ ਕੇ ਮ੍ਰਿਤਕ ਦੇ ਵਾਰਸ਼ਾਂ ਦੀ ਤਸੱਲੀ ਕਰਵਾਈ ਜਾਵੇਗੀ।

WRITTEN BY